ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਾਬਕਾ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਨੇ ਕੰਮ ਕਰਨ ਨੂੰ ਲੈਕੇ ਸਵਾਲ ਚੁੱਕੇ ਹਨ। ਧਰਮਵੀਰ ਗਾਂਧੀ ਨੇ ਸਰਕਾਰ ਤੇ ਦੋਸ਼ ਲਾਉਂਦਿਆਂ ਲਿਖਿਆ ਹੈ ਕਿ ਸਰਕਾਰ ਆਪਣੇ ਚਹੇਤਿਆਂ ਨੂੰ ਚੋਰ ਮੋਰੀਆਂ ਰਾਹੀਂ ਨੌਕਰੀਆਂ ਦੇ ਰਹੀ ਹੈ। ਤੇ ਜਦੋਂ ਉਨ੍ਹਾਂ ਚੋਰ ਮੋਰੀਆਂ ਰਾਹੀਂ ਦਿੱਤੀਆਂ ਨੌਕਰੀਆਂ ਦਾ ਰੌਲਾ ਪੈ ਜਾਂਦਾ ਹੈ ਤਾਂ ਫੇਰ ਸਰਕਾਰ ਮੁੱਕਰ ਜਾਂਦੀ ਹੈ । ਬੀਤੇ ਦਿਨ ਇੱਕ ਖਬਰ ਬਾਹਰ ਆਈ ਸੀ ਕਿ ਸਰਕਾਰ ਨੇ ਕਿਸੇ ਵਿਕਾਸ ਪਰਾਸ਼ਰ ਨੂੰ 1.25 ਲੱਖ ਪ੍ਰਤੀ ਮਹੀਨੇ ਦੀ ਨੌਕਰੀ ਤੇ ਰੱਖ ਲਿਆ ਹੈ। ਜਿਸ ਤੋਂ ਬਾਅਦ ਦਿੱਤੀ ਗਈ ਨੌਕਰੀ ਨੂੰ ਲੈ ਕੇ ਖ਼ਬਰਾਂ ਪ੍ਰਕਾਸ਼ਿਤ ਹੋ ਜਾਂਦੀਆਂ ਹਨ ਤੇ ਰੌਲਾ ਪੈ ਜਾਂਦਾ ਹੈ । ਜਦੋਂ ਇਹ ਖ਼ਬਰਾਂ ਚੱਲ ਹੀ ਰਹੀਆਂ ਸਨ ਤਾਂ ਸਰਕਾਰ ਨੇ ਸਰਕਾਰੀ ਸੋਸ਼ਲ ਮੀਡੀਆ ਤੇ ਜਾ ਕੇ ਸਫਾਈ ਦਿੰਦਿਆਂ ਲਿਖਿਆ ਕਿ ਜਿਹੜੀਆਂ ਖਬਰਾਂ ਵਿਕਾਸ ਪਰਾਸ਼ਰ ਨੂੰ ਦਿੱਤੀ ਗਈ ਨੌਕਰੀ ਦੀਆਂ ਲੱਗੀਆਂ ਸਨ ਉਨ੍ਹਾਂ ਦਾ ਖੰਡਣ ਕੀਤਾ।

ਡਾ ਧਰਮਵੀਰ ਗਾਂਧੀ ਨੇ ਸਰਕਾਰ ਤੋਂ ਪੁੱਛਿਆ ਹੈ ਕਿ ਵਿਕਾਸ ਪਰਾਸ਼ਰ ਨੂੰ ਸੋਸ਼ਲ ਮੀਡੀਆ ਡਰਾਇਰੈਕਟਰ ਨਹੀਂ ਰੱਖਿਆ ਤਾਂ ਫੇਰ ਉਸ ਨੇ ਇੱਕ ਦਿਨ ਪਹਿਲਾਂ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਅਤੇ ਮੌਕੇ ਤੇ ਮੰਤਰੀ ਵੀ ਮੌਜੂਦ ਸੀ ਤੇ ਮੀਟਿੰਗ ਵਿੱਚ ਹਿੱਸਾ ਕਿਉਂ ਲਿਆ।
ਜੇ ਸਰਕਾਰ ਨੇ ਵਿਕਾਸ ਪਰਾਸ਼ਰ ਨੂੰ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਿੱਚ ਨੌਕਰੀ ਨਹੀਂ ਦਿੱਤੀ ਤਾਂ ਫੇਰ ਨੌਕਰੀ ਦੇਣ ਦਾ ਜੁਆਇਨਿੰਗ ਲੈਟਰ ਸੋਸ਼ਲ ਮੀਡੀਆ ਤੇ ਵਾਇਰਲ ਕਿਉਂ ਹੋਇਆ ਹੈ । ਧਰਮਵੀਰ ਗਾਂਧੀ ਨੇ ਦਾਅਵਾ ਕੀਤਾ ਹੈ ਸਬੰਧਤ ਵਿਭਾਗ ਵਿੱਚ ਵਿਕਾਸ ਪਰਾਸ਼ਰ ਦੀ ਜਿਹੜੇ ਰਜਿਸਟਰ ਵਿੱਚ ਹਾਜ਼ਰੀ ਲੱਗੀ ਹੈ ਉਸ ਦੀ ਕਾਪੀ ਨੱਥੀ ਕੀਤੀ ਹੈ। ਕੀ ਇਸ ਸਾਰੇ ਰੌਲੇ ਬਾਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੱਸ ਸਕਦੇ ਹਨ ਕਿ ਪੰਜਾਬ ਵਿੱਚ ਲੱਖਾਂ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਹੋਣ ਦੇ ਬਾਵਜੂਦ ਵੀ ਤੁਸੀਂ ਚੋਰ ਮੋਰੀਆਂ ਰਾਹੀਂ ਬਾਹਰਲੇ ਲੋਕਾਂ ਨੂੰ ਨੌਕਰੀਆਂ ਕਿਉਂ ਵੰਡ ਰਹੇ ਹੋ।
PUNJAB




INDIA








WORLD










