ਬਾਘਾਪੁਰਾਣਾ, 14 ਅਗਸਤ ( ਤਰਲੋਚਨ ਬਰਾੜ )- ਨਸ਼ਿਆਂ ਖਿਲਾਫ਼ ਪੁਲਿਸ ਵੱਲੋਂ ਸ਼ੁਰੂ ਕੀਤੀ ਮੁਹਿੰਮ ਤਹਿਤ ਬਾਘਾਪੁਰਾਣਾ ਦੇ ਐੱਸ.ਐੱਚ.ਓ ਵੱਲੋਂ ਇਕ ਸ਼ਰਾਬ ਬਾਰ ਤੋਂ ਨਸ਼ਾ ਰੂਪੀ ਹੁੱਕਾ ਫੜਿਆ ਗਿਆ।ਮਿਲੀ ਜਾਣਕਾਰੀ ਅਨੁਸਾਰ ਐਸ.ਐਚ.ਓ ਜਤਿੰਦਰ ਸਿੰਘ ਬਾਘਾਪੁਰਾਣਾ ਨੇ ਨਸ਼ਿਆਂ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਸ਼ਥਾਨਿਕ ਸ਼ਹਿਰ ਦੇ ਕੋਟਕਪੂਰਾ ਰੋਡ ’ਤੇ ਕੁਝ ਸ਼ੱਕੀ ਥਾਂਵਾਂ ’ਤੇ ਪੁਲਿਸ ਪਾਰਟੀ ਸਮੇਤ ਰੇਡ ਕੀਤੀ ਤਾਂ ਇਕ ਸ਼ਰਾਬ ਬਾਰ ਤੋਂ ਨਸ਼ੇ ਦੇ ਰੂਪ ’ਚ ਵਰਤਿਆ ਜਾਣ ਵਾਲਾ ਹੁੱਕਾ ਫੜਿਆ ਗਿਆ ਅਤੇ ਜਿਸ ਦੇ ਚਲਦਿਆਂ ਪੁਲਿਸ ਵੱਲੋਂ ਇਸ ਮਾਮਲੇ ਸਬੰਧੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਐਸ.ਐਚ.ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਪੰਜਾਬ ਸਰਕਾਰ ਅਤੇ ਐਸ ਐਸ.ਪੀ. ਮੋਗਾ ਗੁਲਨੀਤ ਸਿੰਘ ਖੁਰਾਣਾ ਦੀ ਚਲਾਈ ਮੁਹਿੰਮ ਤਹਿਤ ਉਕਤ ਨਜਾਇਜ ਢੰਗ ਨਾਲ ਚੱਲ ਰਹੇ ਹੁੱਕਾ ਬਾਰ ਉਪਰ ਕੋਟਪਾ ਐਕਟ ਦੀ ਧਾਰਾ 4-6-21 ਤਹਿਤ ਪਰਚਾ ਦਰਜ ਕਰ ਦਿੱਤਾ ਗਿਆ ਹੈ.
PUNJAB




INDIA








WORLD










