ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵਿੱਚ ਬੀਤੀ ਰਾਤ ਰਣਜੀਤ ਐਵੀਨਿਊ ਇਲਾਕ਼ੇ ਚ ਪੁਲਿਸ ਇੰਸਪੈਕਟਰ ਦੇ ਘਰ ਬਾਹਰ ਖੜ੍ਹੀ ਬੈਲੇਰੋ ਗੱਡੀ ਥੱਲੇ ਅਣਪਛਾਤੇ ਵਿਅਕਤੀਆਂ ਵੱਲੋਂ ਬੰਬ ਲਗਾਉਂਦਿਆਂ ਦੀ ਤਸਵੀਰ ਸੀਸੀ ਟੀਵੀ ਕੈਮਰਿਆਂ ਵਿੱਚ ਕੇਦ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਅੰਮ੍ਰਿਤਸਰ ਦੇ ਰਣਜੀਤ ਐਵੀਨਿਊ ਇਲਾਕ਼ੇ ਵਿੱਚ ਰਹਿੰਦੇ ਸੀਆਈਏ ਦੇ ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਬਾਹਰ ਖੜ੍ਹੀ ਗੱਡੀ ਥੱਲੇ ਬੰਬ ਲਗਾਉਂਦਿਆਂ ਦੀ ਸੀਸੀਟੀਵੀ ਕੈਮਰਿਆਂ ਰਾਹੀ ਪਤਾ ਲੱਗਣ ਤੇ ਬੰਬ ਨਿਰੋਧਕ ਦਸਤਾ ਮੌਕੇ ਤੇ ਪਹੁੰਚ ਗਿਆ।ਸੀਸੀਟੀਵੀ ਕੈਮਰਿਆਂ ਵਿੱਚ ਦੇਖਿਆ ਜਾ ਸਕਦਾ ਹੈ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਹਨ ਅਤੇ ਘਰ ਬਾਹਰ ਖੜ੍ਹੀ ਗੱਡੀ ਹੇਠ ਬੰਬ ਲਗਾ ਕੇ ਫ਼ਰਾਰ ਹੋ ਜਾਂਦੇ ਹੈ । ਇਸ ਮਾਮਲੇ ਨੂੰ ਲੈਕੇ ਅੰਮ੍ਰਿਤਸਰ ਦੇ ਪੁਲਿਸ ਆਈ ਜੀ ਪੀ ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਹੈ ਕਿ ਇਹ ਡੈਟੋਨੇਟਰ ਟਾਈਪ ਬੰਬ ਮਿਲਿਆ ਹੈ ਜਿਸ ਦੀ ਜਾਂਚ ਕੀਤੀ ਜਾ ਰਹੀ ਹੈ
PUNJAB




INDIA








WORLD










