ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਟੀਮ ਦੇ ਪੰਜ ਮੰਤਰੀਆਂ ਵੱਲੋਂ ਅੱਜ ਸਰਕਾਰ ਦਾ ਪੰਜ ਮਹੀਨਿਆਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਗਿਆ। ਚੰਡੀਗੜ੍ਹ ਵਿੱਚ ਸੱਦੀ ਪ੍ਰੈਸ ਕਾਨਫਰੰਸ ਦੌਰਾਨ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਸਿਹਤ ਮੰਤਰੀ ਚੇਤਨ ਜੋੜਾਮਾਜਰਾ, ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਹਾਜਰ ਸਨ। ਮੰਤਰੀਆਂ ਵੱਲੋਂ ਪੰਜ ਮਹੀਨਿਆਂ ਦੌਰਾਨ ਕੀਤੇ ਗਏ ਕੰਮ ਦਾ ਵੇਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜੀਐੱਸਟੀ ਕੁਲੈਕਸ਼ਨ ਵਿਚ 27 ਫੀਸਦੀ ਦੀ ਗਰੋਥ ਦਾ ਟੀਚਾ ਸੀ ਪਰ 24.15 ਫੀਸਦੀ ਦਾ ਵਾਧਾ 7 ਮਹੀਨਿਆਂ ਵਿਚ ਹੋਇਆ। ਐਕਸਾਈਜ਼ ਵਿਚ 43.47 ਫੀਸਦੀ ਦਾ ਵਾਧਾ ਹੋ ਚੁੱਕਾ ਹੈ। 3108 ਕਰੋੜ ਦਾ ਮਾਲੀਆ ਵਸੂਲਿਆ ਗਿਆ ਹੈ ਤੇ 941 ਕਰੋੜ ਰੁਪਏ ਦੀ ਗ੍ਰੋਥ ਹੋਈ ਹੈ। ਸੈਂਟਰ ਸਪੋਂਸਰਡ ਸਕੀਮ ਨਾਲ ਸਾਨੂੰ 703 ਕਰੋੜ ਰੁਪਏ ਆਏ ਹਨ.
ਕਾਰਪੋਰੇਸ਼ਨ ਵਿਭਾਗ : ਨਾਬਾਰਡ ਲੋਨ ਲਈ 525 ਕਰੋੜ ਦੇ ਚੁੱਕੇ ਹਾਂ, ਉਨ੍ਹਾਂ ਦੇ ਮੁਲਾਜ਼ਮਾਂ ਨੂੰ 188 ਕਰੋੜ ਦੀ ਰਾਹਤ ਦਿੱਤੀ ਹੈ। ਗੰਨਾ ਕਿਸਾਨ : ਗੰਨੇ ਦਾ ਬਕਾਇਆ 200 ਕਰੋੜ ਕਿਸਾਨਾਂ ਨੂੰ ਦਿੱਤਾ। ਫੂਡ ਸਪਲਾਈ : ਪਨਸਪ ਨੂੰ ਘਾਟੇ ਤੋਂ ਕੱਢਣ ਲਈ 100 ਕਰੋੜ ਦਿੱਤੇ ਜਾ ਚੁੱਕੇ ਹਨ। ਐਗਲੀਕਚਰ ਫਾਰਮਰ ਵੈਲਫੇਅਰ ਲਈ 66.56 ਕਰੋੜ, ਝੋਨੇ ਦੀ ਸਿੱਧੀ ਬਿਜਾਈ ਲਈ 450 ਕਰੋੜ, ਪਾਵਰ ਸਬਸਿਡੀ ਬਜਟ 15845 ਕਰੋੜ ਦਾ ਬਜਟ ਸੀ, 5341 ਕਰੋੜ ਦਿੱਤੇ ਜਾ ਚੁੱਕੇ ਹਨ। ਇਸੇ ਤਰ੍ਹਾਂ ਉਚ ਐਜੂਕੇਸ਼ਨ ਲਈ 25.75 ਫੀਸਦੀ ਤੇ ਬਾਕੀ ਹੋਰ ਸਕੀਮਾਂ ਲਈ 35.06 ਫੀਸਦੀ ਸੂਬਾ ਸਰਕਾਰ ਵੱਲੋਂ ਦਿੱਤੇ ਜਾ ਚੁੱਕੇ ਹਨ।
PUNJAB




INDIA








WORLD










