ਬਾਘਾ ਪੁਰਾਣਾ 13 ਮਾਰਚ (ਨਿਰਮਲ ਸਿੰਘ) ਸਥਾਨਿਕ ਸ਼ਹਿਰ ਦੀ ਮੁੱਦਕੀ ਸੜਕ ਉੱਪਰ ਸਥਿਤ ਤਹਿਸੀਲ ਕੰਪਲੈਕਸ ਵਿੱਚ ਸਥਾਪਿਤ ਅਦਾਲਤਾਂ ਦੇ ਕੰਮ ਕਾਜ ਦਾ ਨਿਰੀਖਣ ਕਰਨ ਲਈ ਮਾਨਯੋਗ ਹਾਈਕੋਰਟ ਦੇ ਜੱਜ ਜਸਗੁਰਪਰੀਤ ਸਿੰਘ ਪੁਰੀ ਵੱਲੋਂ ਦੌਰਾ ਕੀਤਾ ਗਿਆ, | ਇਸ ਮੌਕੇ ਮਾਨਯੋਗ ਜੱਜ ਵੱਲੋਂ ਬਾਘਾ ਪੁਰਾਣਾ ਦੇ ਜੱਜ ਰਵਨੀਤ ਸਿੰਘ ਅਤੇ ਸੰਗਮ ਕੌਂਸਲ ਦੀ ਕੋਰਟ ਦਾ ਨਿਰੀਖਣ ਕੀਤਾ ਗਿਆ।ਉਸ ਉਪਰੰਤ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲ ਭਾਈਚਾਰੇ ਨੂੰ ਮਿਲ਼ੇ, ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਬਰਾੜ ਨੇ ਮਾਨਯੋਗ ਜੱਜ ਨੂੰ ਵਕੀਲਾਂ ਦੀਆਂ ਮੁਸਕਲਾਂ ਤੇ ਜਾਣੂੰ ਕਰਵਾਇਆ, ਮਾਨਯੋਗ ਜੱਜ ਨੇ ਮੁਸ਼ਕਲਾਂ ਸੁਣਨ ਉਪਰੰਤ ਮੁਸ਼ਕਲਾਂ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ। ਉਸ ਸਮੇਂ ਮਾਨਯੋਗ ਜੱਜ ਜਸਗੁਰਪਰੀਤ ਸਿੰਘ ਦਾ ਵਕੀਲ ਭਾਈਚਾਰੇ ਵੱਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਮੋਗਾ ਅਤੁਲ ਕਸਾਨਾ ਵੀ ਨਾਲ ਸਨ,। ਇਸ ਮੌਕੇ ਹਾਜ਼ਰ ਤਹਿਸੀਲਦਾਰ ਪਵਨ ਗੁਲਾਟੀ,ਵਾਈਸ ਪ੍ਰਧਾਨ ਅਮਿਤ ਗੋਇਲ, ਸੈਕਟਰੀ ਅਮਨ ਗਰੇਵਾਲ, ਜੁਆਇੰਟ ਸੈਕਟਰੀ ਵੰਦਨਾ ਰੱਖੜਾ, ਖਜ਼ਾਨਚੀ ਪ੍ਰਭਪਰੀਤ ਕੌਰ , ਬਲਵਿੰਦਰ ਸਿੱਧੂ, ਵਿਨੋਦ ਜਿੰਦਲ, ਗੁਰਜੰਟ ਗਿੱਲ, ਤਰਸੇਮ ਗਿੱਲ, ਵੀਰਪਾਲ ਕੌਰ, ਰੇਨੂੰ ਬਾਲਾ, ਸੋਨੀਆ ਗੋਇਲ, ਗੁਰਪ੍ਰੀਤ ਵੜਿੰਗ, ਰਮਨਦੀਪ ਕੌਰ, ਸੁਨੀਤਾ ਰਾਣੀ, ਕੁਲਦੀਪ ਸਿੰਘ ਸਿੱਧੂ ,ਸੁਭਮ, ਕੇਵਲ ਚੋਹਾਨ,ਕਮਲ ਸ਼ਰਮਾ, ਵਿਵੇਕ ਨੌਹਰੀਆ , ਸੁਰਿੰਦਰ ਸ਼ਰਮਾਂ, ਰਾਮ ਕੁਮਾਰ, ਬਲਵੰਤ ਬਰਾੜ, ਰਵਿੰਦਰ ਬਰਾੜ, ਸਿਮਰਨਜੀਤ ਕੌਰ, ਮਨਜਿੰਦਰ ਸਿੰਘ ਵਕੀਲ ਤੋਂ ਇਲਾਵਾ ਬਾਘਾਪੁਰਾਣਾ ਦੇ ਡੀ ਐਸ ਪੀ ਜਸਜੋਤ ਸਿੰਘ, ਥਾਣਾ ਮੁਖੀ ਜਤਿੰਦਰ ਸਿੰਘ ਅਤੇ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਵੀ ਹਾਜ਼ਰ ਸਨ|