ਪੰਜਾਬ ਦੇ ਗੁਰਦਾਸਪੁਰ ਵਿੱਚ ਪੈਂਦੇ ਕਸਬਾ ਘੁਮਾਣ ਦੇ ਪੋਸਟ ਆਫਿਸ ਵਿੱਚ ਚੋਰ ਚੋਰੀ ਕਰਨ ਆਇਆ ਸੀ। ਜਦੋਂ ਚੋਰਾ ਨੇ ਡਾਕਖਾਨੇ ਵਿੱਚ ਪਈ ਤਿਜੌਰੀ ਨੂੰ ਖੋਲ ਕੇ ਪੈਸੇ ਕੱਢਣ ਦੀ ਕੋਸ਼ਿਸ਼ ਕੀਤੀ ਤਾਂ ਉਹ ਨਾਕਾਮ ਹੋ ਗਿਆ । ਚੋਰ ਨੇ ਤਿਜੌਰੀ ਨੂੰ ਖੋਲ੍ਹਣ ਲਈ ਕਾਫੀ ਜੱਦੋਜਹਿਦ ਕੀਤੀ ਪਰ ਕੁੱਝ ਹੱਥ ਪੱਲੇ ਨਹੀਂ ਪਿਆ। ਪਰ ਫੇਰ ਕੀ ਸੀ ਚੋਰ ਨੇ ਗੁੱਸ ਵਿੱਚ ਆ ਕੇ ਤਿਜੌਰੀ ਦੇ ਦਰਵਾਜ਼ੇ ਨੂੰ ਆਪਣੇ ਨਾਲ ਲਿਆਂਦੇ ਵੈਲਡਿੰਗ ਨਾਲ ਵੈਲਡ ਕਰ ਦਿੱਤਾ। ਚੋਰ ਆਪ ਤਾਂ ਖਾਲੀ ਹੱਥ ਚਲਿਆ ਗਿਆ ਪਰ ਡਾਕਖਾਨੇ ਲਈ ਤਿਜੌਰੀ ਖੋਲਣ ਦੀ ਮਸੀਬਤ ਖੜੀ ਕਰ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਜਿਸ ਵਿੱਚ ਇੱਕ ਚੋਰ ਪੋਸਟ ਆਫ਼ਿਸ ਵਿੱਚ ਵੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਉਸ ਕੋਲੋਂ ਪੋਸਟ ਆਫ਼ਿਸ ਦੀ ਸੇਫ ਨਹੀ ਟੁੱਟ ਸਕੀ। ਜਿਸਦੇ ਚੱਲਦੇ ਪੋਸਟ ਆਫ਼ਿਸ ਦੀ ਸੇਫ ਵਿੱਚ ਮੌਜੂਦ 3 ਲੱਖ 85 ਹਜ਼ਾਰ ਦੀ ਨਗਦੀ ਚੋਰੀ ਹੋਣ ਤੋਂ ਬੱਚ ਗਈ।