ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਦੇ ਨੇੜੇ ਬੀਤੀ ਰਾਤ 12 ਵਜੇ ਦੇ ਕਰੀਬ ਫੇਰ ਧਮਾਕਾ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਪਹਿਲਾਂ ਵਾਲੀ ਜਗ੍ਹਾ ਤੋਂ ਪੌਣੇ ਦੋ ਕਿਲੋਮੀਟਰ ਤੋਂ ਪਾਸੇ ਹੋਇਆ ਹੈ। ਇਸ ਨੂੰ ਲੈਕੇ ਐਸਜੀਪੀਸੀ ਪ੍ਰਧਾਨ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਹੈ ਕਿ ਧਮਾਕੇ ਕਰਨ ਵਿੱਚ ਵੱਡੀ ਸਾਜ਼ਿਸ਼ ਹੈ। ਪਿਛਲੇ ਧਮਾਕਿਆਂ ਨੂੰ ਲੈ ਕੇ ਪ੍ਰਧਾਨ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਹੈ। ਇਹ ਵੀ ਇਲਜ਼ਾਮ ਲਾਇਆ ਹੈ ਕਿ ਸਰਕਾਰ ਨੇ ਪਿਛਲੇ ਦੋ ਧਮਾਕਿਆਂ ਦੀ ਗੰਭੀਰਤਾ ਨਾਲ ਜਾਂਚ ਨਹੀਂ ਕੀਤੀ। ਐਸਜੀਪੀਸੀ ਪ੍ਰਧਾਨ ਨੇ ਇਹ ਵੀ ਆਖਿਆ ਹੈ ਕਿ ਆਉਂਣ ਵਾਲੇ ਸਮੇਂ ਵਿੱਚ ਅਸੀਂ ਸਕੈਨਰ ਲਾਉਣ ਲਈ ਤਿਆਰੀ ਕਰ ਰਹੇ ਹਾਂ। ਧਮਾਕਾ ਕਰਨ ਵਾਲੇ ਐਸਜੀਪੀਸੀ ਦੇ ਕਰਮਚਾਰੀਆਂ ਨੇ ਕੁੱਝ ਲੋਕਾਂ ਨੂੰ ਮੌਕੇ ਤੇ ਕਾਬੂ ਕੀਤਾ ਹੈ। ਫੜੇ ਗਏ ਲੋਕਾਂ ਵਿੱਚ ਨਵਾਂ ਵਿਆਹਿਆ ਹੋਇਆ ਜੋੜਾ ਹੈ। ਉਨ੍ਹਾਂ ਤਿੰਨ ਲੋਕਾ ਨੂੰ ਫੜੇ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਡੀਜੀਪੀ ਪੰਜਾਬ ਬਹੁਤ ਜਲਦ ਇਸ ਸਬੰਧੀ ਅੰਮ੍ਰਿਤਸਰ ਪਹੁੰਚ ਕੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦੇਣਗੇ। ਇਸ ਸਬੰਧੀ ਡੀਜੀਪੀ ਵੱਲੋਂ ਟਵੀਟ ਕਰਕੇ ਜਾਣਕਾਰੀ ਦਿੱਤੀ ਗਈ ਹੈ ਕਿ ਧਮਾਕੇ ਦੇ ਦੋਸ਼ਾਂ ਵਿੱਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ