ਪੰਜਾਬ ਤੋਂ ਹਜ਼ਾਰਾਂ ਦੀ ਤਦਾਦ ਵਿੱਚ ਪੰਜਾਬੀ ਵਿਜ਼ਟਰ ਵੀਜ਼ਿਆਂ ਤੇ ਆਪਣੇ ਬੱਚਿਆਂ ਦੇ ਬੁਲਾਵੇ ਤੇ ਕੈਨੇਡਾ ਪਹੁੰਚਦੇ ਹਨ। ਪਰ ਪਿਛਲੇ ਦਿਨਾਂ ਤੋਂ ਕੈਨੇਡਾ ਸਰਕਾਰ ਨੇ ਜਿਥੇ ਸਟੂਡੈਂਟਸ ਵੀਜ਼ਿਆਂ ਨੂੰ ਘਟਾਅ ਦਿੱਤਾ ਹੈ।ਉਸ ਦੇ ਨਾਲ ਨਾਲ ਵਿਜ਼ਟਰ ਵੀਜ਼ਿਆਂ ਤੇ ਗਏ ਲੋਕਾਂ ਤੇ ਵੀ ਸ਼ਿਕੰਜਾ ਕੱਸ ਦਿੱਤਾ ਹੈ। ਸਰਕਾਰ ਨੇ ਵਿਜ਼ਟਰ ਵੀਜ਼ਿਆਂ ਤੇ ਆਏ ਲੋਕਾਂ ਨੂੰ ਪਰਮਿਟ ਦੇਣੇ ਬੰਦ ਕਰ ਦਿੱਤੇ ਹਨ। ਜਿਹੜੇ ਲੋਕ ਵਿਜ਼ਟਰ ਵੀਜ਼ਿਆਂ ਤੇ ਗਏ ਹਨ। ਉਹ ਹੁਣ ਕੈਨੇਡਾ ਵਿੱਚ ਕੰਮ ਨਹੀਂ ਕਰ ਸਕਦੇ। ਜੇ ਕੋਈ ਕੰਮ ਕਰਦਾ ਫੜਿਆ ਜਾਂਦਾ ਹੈ ਉਸ ਦਾ ਵੀਜ਼ਾ ਕੈਂਸਲ ਕਰਕੇ 72 ਘੰਟਿਆਂ ਵਿੱਚ ਵਾਪਸ ਭੇਜ ਦਿੱਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਜਿਹੜੇ ਪੰਜਾਬੀ ਪਹਿਲਾਂ ਗਏ ਹਨ। ਉਨ੍ਹਾਂ ਵੱਲੋਂ ਹੀ ਸਰਕਾਰ ਨੂੰ ਰਿਪੋਰਟਾਂ ਕੀਤੀਆਂ ਜਾ ਰਹੀਆਂ ਹਨ। ਸਰਕਾਰ ਵੱਲੋਂ, ਜਿਹੜੇ ਵਿਜ਼ਟਰ ਵੀਜ਼ਿਆਂ ਤੇ ਆ ਕੇ ਲੋਕ ਕੈਸ਼ ਤੇ ਕੰਮ ਕਰਦੇ ਹਨ ਉਨ੍ਹਾਂ ਨੂੰ ਸਰਕਾਰ ਫੜ ਕੇ ਵੀਜ਼ਾ ਕੈਂਸਲ ਕਰਕੇ ਡਿਪੋਟ ਕਰ ਰਹੀ ਹੈ।