ਅਮਰੀਕਾ ਵਿੱਚ ਬੀਤੇ ਦਿਨਾਂ ਦੌਰਾਨ ਆਮ ਚੋਣਾਂ ਹੋਈਆਂ ਸਨ। ਉਨ੍ਹਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਕੈਲੀਫ਼ੋਰਨੀਆ ਦੇ ਯੂਨੀਅਨ ਸਿਟੀ ਤੋਂ ਮੇਅਰ ਦੀ ਸੀਟ ਲਈ ਇੱਕ ਪੰਜਾਬੀ ਨੂੰ ਖੜਾ ਕੀਤਾ ਸੀ। ਜਿਸ ਵਿੱਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਕਿਸ਼ਨਪੁਰ ਦੇ ਜੰਮਪਲ ਸਿੱਖ ਪੰਜਾਬੀ ਗੈਰੀ ਸਿੰਘ ਮੇਅਰ ਦੀ ਚੋਣ ਜਿੱਤਣ ਵਿੱਚ ਕਾਮਯਾਬ ਹੋ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਘਾਪੁਰਾਣਾ ਵਿੱਚ ਰਿਹਾ ਚੁੱਕੇ ਸਾਬਕਾ ਡੀਐਸਪੀ ਰਣਜੋਧ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ 65 ਸਾਲਾ ਗੁਰਨਾਮ ਸਿੰਘ ਉਰਫ਼ ਗੈਰੀ ਸਿੰਘ ਸੰਨ 1983 ਤੋਂ ਅਮਰੀਕਾ ਰਹਿ ਰਹੇ ਹਨ। ਉਥੇ ਲਗਾਤਾਰ ਡੈਮੋਕ੍ਰੇਟਿਕ ਪਾਰਟੀ ਨਾਲ ਜੁੜ ਕੇ ਸੇਵਾ ਕਰ ਰਹੇ ਹਨ। ਇਸ ਵਾਰ ਡੈਮੋਕ੍ਰੇਟਿਕ ਪਾਰਟੀ ਨੇ ਗੈਰੀ ਸਿੰਘ ਨੂੰ ਮੇਅਰ ਦੀ ਚੋਣ ਲੜਾਈ ਤੇ ਜਿੱਤ ਪ੍ਰਾਪਤ ਕੀਤੀ ਹੈ। ਜਦੋਂ ਇਸ ਸਬੰਧੀ ਗੁਰਦਾਸਪੁਰ ਜ਼ਿਲ੍ਹੇ ਅਤੇ ਪਿੰਡ ਕਿਸ਼ਨਪੁਰ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ। ਪਰਿਵਾਰ ਨੂੰ ਵਧਾਇਆ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ।