ਆਪ ਪਾਰਟੀ ਦੇ ਵਿਧਾਇਕ ਦਾ ਮੁੰਡਾ ਬਜਾਰ ਵਿੱਚ ਮੋਡੀਫਾਈਡ ਸਾਈਲੈਂਸਰ ਵਾਲਾ ਬੁਲੇਟ ਮੋਟਰਸਾਈਕਲ ਲੈ ਕੇ ਘੁੰਮਦਾ ਫਿਰਦਾ ਸੀ। ਜਿਸ ਦੌਰਾਨ ਦਿੱਲੀ ਪੁਲੀਸ ਨੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ ਰੋਕਿਆ ਤਾਂ ਉਸ ਮੌਕੇ ਆਪਣੇ ਵਿਧਾਇਕ ਪਿਤਾ ਰਹੋਬ ਦਿਖਾਉਂਦਿਆਂ ਪੁਲੀਸ ਦੇ ਡਿਊਟੀ ਅਫਸਰ ਨਾਲ ਦੁਰਵਿਹਾਰ ਕੀਤਾ। ਜਿਸ ਤੋਂ ਬਾਅਦ ਪੁਲੀਸ ਨੇ ਉਨ੍ਹਾਂ ਦੋ ਨੌਜਵਾਨਾਂ ਤੇ ਕੇਸ ਦਰਜ ਕਰ ਦਿੱਤਾ ਤੇ 20000 ਹਜ਼ਾਰ ਦਾ ਚਲਾਨ ਕੱਟ ਕੇ ਹੱਥ ਫੜਾ ਦਿੱਤਾ। ਪੁਲਿਸ ਦਾ ਦਾਅਵਾ ਹੈ ਕਿ ਇਹ ਦੋਵੇਂ ਗਲਤ ਤਰੀਕੇ ਨਾਲ ਮੋਟਰਸਾਇਕਲ ਚਲਾ ਰਹੇ ਸਨ।
ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕਿਆ ਤਾਂ ਇਕ ਨੌਜਵਾਨ ਨੇ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਦਾ ਪੁੱਤਰ ਹੋਣ ਦਾ ਦਾਅਵਾ ਕੀਤਾ ਅਤੇ ਅਧਿਕਾਰੀਆਂ ਉਤੇ ਦੋਸ਼ ਲਗਾਇਆ ਕਿ ਉਹ ਉਸ ਦੇ ਪਿਤਾ ਦੀ ਸਥਿਤੀ ਕਾਰਨ ਉਸ ਨੂੰ ਨਿਸ਼ਾਨਾ ਬਣਾ ਰਹੇ ਹਨ। ਦਿੱਲੀ ਪੁਲਿਸ ਦੇ ਅਨੁਸਾਰ ਉਨ੍ਹਾਂ ਨੇ ਆਪਣੇ ਡਰਾਈਵਿੰਗ ਲਾਇਸੈਂਸ ਅਤੇ ਪਛਾਣ ਦਿਖਾਉਣ ਤੋਂ ਵੀ ਇਨਕਾਰ ਕਰ ਦਿੱਤਾ, ਇਹ ਕਹਿੰਦੇ ਹੋਏ ਕਿ ਉਨ੍ਹਾਂ ਨੂੰ ਇਸ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਵਿੱਚੋਂ ਇਕ ਨੌਜਵਾਨ ਨੇ ਅਮਾਨਤੁੱਲਾ ਖਾਨ ਦੀ ਐਸਐਚਓ ਨਾਲ ਗੱਲ ਵੀ ਕਰਵਾਈ। ਪੁਲਿਸ ਨੇ ਕੇਸ ਦਰਜ ਕਰਕੇ ਚਲਾਨ ਪੇਸ਼ ਕਰ ਦਿੱਤਾ ਹੈ। ਇਨ੍ਹਾਂ ਦੀ ਬਾਈਕ ਨੂੰ ਕਈ ਧਾਰਾਵਾਂ ਤਹਿਤ ਜ਼ਬਤ ਕੀਤਾ ਗਿਆ ਹੈ। ਇੱਕ ਲੜਕੇ ਨੇ ਅਮਾਨਤੁੱਲਾ ਖਾਨ ਨੂੰ ਫੋਨ ਕੀਤਾ ਅਤੇ ਐਸਐਚਓ ਨਾਲ ਗੱਲ ਕਰਨ ਲਈ ਕਿਹਾ। ਇਸ ਤੋਂ ਬਾਅਦ ਵਿੱਚ ਲੜਕੇ ਆਪਣੇ ਨਾਮ ਅਤੇ ਪਤੇ ਦਾ ਖੁਲਾਸਾ ਕੀਤੇ ਬਿਨਾਂ ਚਲੇ ਗਏ। ਏਐਸਆਈ ਵੱਲੋਂ ਉਨ੍ਹਾਂ ਦੇ ਬੁਲੇਟ ਮੋਟਰਸਾਇਕਲ ਨੂੰ ਥਾਣੇ ਲੈਜਾਇਆ ਗਿਆ।