ਆਮ ਆਦਮੀ ਪਾਰਟੀ ਨੂੰ ਦਿੱਲੀ ਵਿੱਚ ਵਿਧਾਇਕਾਂ ਨੇ ਪਾਰਟੀ ਛੱਡ ਕੇ ਝਟਕਾ ਦਿੱਤਾ ਸੀ। ਪਰ ਉਸ ਤੋਂ ਬਾਅਦ ਉਨ੍ਹਾਂ ਵੱਲੋਂ ਬੀਜੇਪੀ ਵਿੱਚ ਜਾ ਕੇ ਜ਼ਖਮਾਂ ਤੇ ਨੂੰਣ ਭੁੱਕ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਸ਼ਨੀਵਾਰ ਆਮ ਆਦਮੀ ਪਾਰਟੀ ਛੱਡਣ ਵਾਲੇ 8 ਵਿਧਾਇਕਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਸ਼ਾਮਲ ਕਰਵਾਉਣ ਵੇਲੇ ਦਿੱਲੀ ਦੇ ਬੀਜੇਪੀ ਪ੍ਰਧਾਨ ਵੀਰੇਂਦਰ ਸਚਦੇਵਾ ਬੈਜਯੰਤ ਜੇ ਪਾਂਡੇ ਮਜੂਦ ਸਨ,ਤੇ ਉਨ੍ਹਾਂ ਦੀ ਹਾਜ਼ਰੀ ਵਿੱਚ ਬੀਜੇਪੀ ਦਾ ਪੱਲਾ ਫੜਿਆ। ਸ਼ਾਮਲ ਹੋਣ ਵਾਲੇ ਵਿਧਾਇਕਾਂ ਵਿੱਚ ਆਦਰਸ਼ ਨਗਰ ਪਵਨ ਸ਼ਰਮਾ, ਮਾਧੀਪੁਰ ਤੋਂ ਗਿਰੀਸ਼ ਸੋਨੀ, ਜਨਕਪੁਰੀ ਤੋਂ ਰਾਜੇਸ਼ ਰਿਸ਼ੀ, ਬਿਜਵਾਸਨ ਤੋਂ ਬੀਐਸ ਜੂਨ, ਪਾਲਮ ਤੋਂ ਭਾਵਨਾ ਗੌਰ, ਤ੍ਰਿਲੋਕਪੁਰੀ ਤੋਂ ਰੋਹਿਤ ਮਹਰੌਲੀਆ, ਕਸਤਰਬਾ ਨਗਰ ਤੋਂ ਮਦਨਲਾਲ ਅਤੇ ਮਹਰੌਲੀ ਤੋਂ ਨਰੇਸ਼ ਯਾਦਵ ਸ਼ਾਮਿਲ ਹਨ।