ਪੰਜਾਬ ਦੇ ਗੁਰਦਾਸਪੁਰ ਅਧੀਨ ਆਉਂਦੇ ਬਟਾਲਾ ਵਿੱਚ ਬੀਤੇ ਵੀਰਵਾਰ ਸ਼ਾਮ ਨੂੰ ਕਾਦੀਆਂ ਰੋਡ ਤੇ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਜੇਲ੍ਹ ਵਿੱਚ ਬੰਦ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਅਤੇ ਇੱਕ ਹੋਰ ਨੌਜਵਾਨ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਟਾਲਾ ਦੇ ਕਾਦੀਆਂ ਰੋਡ ‘ਤੇ ਗੋਲੀਬਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਂ ਹਰਜੀਤ ਕੌਰ ਅਤੇ ਉਸਦੇ ਇੱਕ ਰਿਸ਼ਤੇਦਾਰ ਕਰਨਵੀਰ ਦੀ ਵੀਰਵਾਰ ਰਾਤ ਨੂੰ ਲਗਭਗ 9:30 ਵਜੇ ਗੁਰਦਾਸਪੁਰ ਦੇ ਬਟਾਲਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ।
ਦੱਸਿਆ ਜਾ ਰਿਹਾ ਹੈ ਕਿ ਜਦੋਂ ਉਹ ਇੱਕ ਕਾਰ ਵਿੱਚ ਕਿਤੇ ਜਾ ਰਹੇ ਸਨ ਤਾਂ ਬਾਈਕ ਸਵਾਰ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਕਰਨਵੀਰ ਹੀ ਨਿਸ਼ਾਨਾ ਸੀ। ਕਰਨਵੀਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਕੁਝ ਗੋਲੀਆਂ ਜੱਗੂ ਦੀ ਮਾਂ ਨੂੰ ਵੀ ਲੱਗੀਆਂ। ਉਸਨੂੰ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਘਟਨਾ ਤੋਂ ਬਾਅਦ ਹਮਲਾਵਰ ਭੱਜ ਗਏ। ਪੁਲਿਸ ਨੇ ਇਲਾਕੇ ਨੂੰ ਘੇਰਾ ਪਾ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ। ਪੁਲਿਸ ਇਸ ਘਟਨਾ ਨੂੰ ਅੰਦਰੂਨੀ ਗੈਂਗ ਵਾਰ ਵਜੋਂ ਦੇਖ ਰਹੀ ਹੈ, ਕਿਉਂਕਿ ਜੱਗੂ ਭਗਵਾਨਪੁਰੀਆ ਲੰਬੇ ਸਮੇਂ ਤੋਂ ਪੰਜਾਬ ਵਿੱਚ ਅਪਰਾਧ ਦੀ ਦੁਨੀਆ ਵਿੱਚ ਸਰਗਰਮ ਹੈ ਅਤੇ ਕਈ ਵਿਰੋਧੀ ਗੈਂਗਾਂ ਨਾਲ ਝੜਪਾਂ ਕਰ ਚੁੱਕਾ ਹੈ। ਇਸ ਦੇ ਨਾਲ ਹੀ, ਬੰਬੀਹਾ ਗੈਂਗ ਨੇ ਇਸ ਪੂਰੀ ਘਟਨਾ ਦੀ ਜ਼ਿੰਮੇਵਾਰੀ ਲਈ ਹੈ।
ਬੰਬੀਹਾ ਗੈਂਗ ਨੇ ਲਈ ਕਤਲਾਕਾਂਡ ਦੀ ਜ਼ਿੰਮੇਵਾਰੀ
ਡੋਨੀ ਬੱਲ ਬਿੱਲਾ ਮਾਂਗਾ ਪ੍ਰਭ ਦਾਸੂਵਾਲ ਤੇ ਕੌਸ਼ਲ ਚੌਧਰੀ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਤਲਾਕਾਂਡ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਅਦਾਰਾ jagat sewak ਇਸ ਫੇਸਬੁੱਕ ਪੋਸਟ ਦੀ ਪੁਸ਼ਟੀ ਨਹੀਂ ਕਰਦਾ।
ਉਨ੍ਹਾਂ ਲਿਖਿਆ ,ਸਤਿ ਸ੍ਰੀ ਅਕਾਲ ਮੇਰੇ ਸਾਰੇ ਵੀਰਾਂ ਨੂੰ ਆ ਜੋ ਬਟਾਲੇ ਵਿੱਚ ਕਰਨ ਦਾ ਕਤਲ ਹੋਇਆ ,ਇਸ ਦੀ ਜ਼ਿੰਮੇਵਾਰੀ ਮੈਂ ਡੋਨੀ bal ਬਿੱਲਾ ਮਾਂਗਾ ਪ੍ਰਭ ਦਾਸੂਵਾਲ ਤੇ ਕੌਸ਼ਲ ਚੌਦਰੀ ਲੈਣੇ ਹਾਂ। ਇਹ ਜੱਗੂ ਭਗਵਾਨਪੁਰੀਆ ਦਾ ਸਾਰਾ ਕੰਮ ਸਾਂਭਦਾ ਸੀ ,ਭਗੌੜੇ ਬੰਦੇ ਉਸਦੇ ਹਥਿਆਰ ਤੇ ਪੈਸੇ ਇਹ ਸਾਂਭਦਾ ਸੀ। ਅੱਜ ਅਸੀ ਇਸਨੂੰ ਮਾਰ ਕੇ ਆਪਣੇ ਭਰਾ ਗੋਰੇ bariar ਦਾ ਬਦਲਾ ਲਿਆ। ਜਦੋਂ ਕਿ ਇਹਨੂੰ ਪਤਾ ਸੀ ਕਿ ਗੋਰੇ ਦਾ ਸਾਡੇ ਨਾਲ ਕੋਈ ਲੈਣ ਦੇਣ ਨੀ ਸੀ ਪਰ ਅੱਜ ਅਸੀ ਜ਼ਾਇਜ ਮਾਰਿਆ ਆ ਆਗੇ ਤੋਂ ਜੇ ਸਾਡਾ ਕੋਈ ਭਰਾ ਨਜਾਇਜ਼ ਮਾਰਦਾ ਹੈ ਤੇ ਇਹ ਭੁਗਤਾਨ ਲਈ ਤਿਆਰ ਰਹੇ ,ਜੋ ਵੀ ਸਾਡੇ ਬਾਰੇ ਹੋਰ ਲੀਰਾਂ ਬੋਲਦੀਆਂ , ਉਹ ਵੀ ਤਿਆਰ ਰਹਿਣ ਵਾਹਿਗੁਰੂ ਮੇਹਰ ਕਰੂ