ਮੋਗਾ ਜ਼ਿਲ੍ਹੇ ਵਿੱਚ ਪੈਂਦੇ ਸਬ ਡਿਵੀਜ਼ਨ ਬਾਘਾ ਪੁਰਾਣਾ ਸ਼ਹਿਰ ਵਿੱਚ ਬਣੇ ਸਾਂਝ ਕੇਂਦਰ ਨੂੰ ਦੋ ਦਿਨਾਂ ਤੋਂ ਲੱਗੇ ਤਾਲੇ ਕਰਕੇ ਲੋਕ ਹੋ ਰਹੇ ਹੈ, ਪਰੇਸ਼ਾਨ । ਕਿਉਂਕਿ ਸਾਂਝ ਕੇਂਦਰ ਵਿੱਚ ਲੋਕਾਂ ਤੋਂ ਕਾਗਜ਼ ਪੱਤਰ ਲੈਣ ਵਾਲਾ ਇੱਕ ਹੀ ਮੁਲਾਜ਼ਮ ਹੈ। ਪਰ ਉਸ ਨੂੰ ਵੀ ਬਾਹਰ ਡਿਊਟੀ ਤੇ ਭੇਜ ਦਿੱਤਾ ਜਾਂਦਾ ਹੈ। ਜਿੰਨਾ ਲੋਕਾਂ ਨੇ ਆਪਣੇ ਕੰਮ ਕਰਵਾਉਣੇ ਹੁੰਦੇ ਹਨ,ਉਹ ਲਗਾਤਾਰ ਖੱਜਲ ਖੁਆਰ ਹੋ ਰਹੇ ਹੈ। ਸਰਕਾਰ ਨੂੰ ਕੋਸਦੇ ਨਜ਼ਰ ਆਉਂਦੇ ਹੈ।
ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਵੀ ਅੱਧਾ ਦਿਨ ਸਾਂਝ ਕੇਂਦਰ ਖੁਲਿਆ, ਤੇ ਕੰਮ ਕਰਦੇ ਮੁਲਾਜ਼ਮ ਨੂੰ ਮੋਗਾ ਵਿਖੇ ਮੀਟਿੰਗ ਤੇ ਸੱਦ ਲਿਆ ਗਿਆ। ਉਸ ਦੌਰਾਨ ਲੋਕ ਮੁੜਦੇ ਨਜ਼ਰ ਆਏ। ਅੱਜ ਮਿਤੀ 29 ਅਪ੍ਰੈਲ ਨੂੰ ਵੀ ਸਵੇਰੇ ਤੋਂ ਲੈਕੇ ਖਬਰ ਲਿਖੇ ਜਾਣ ਤੱਕ ਸਾਂਝ ਕੇਂਦਰ ਨੂੰ ਜਿੰਦਰਾ ਲੱਗਿਆ ਨਜ਼ਰ ਆਇਆ। ਜਦੋਂ ਅਸੀਂ ਸਬੰਧਤ ਮੁਲਾਜ਼ਮ ਨਾਲ ਫੋਨ ਤੇ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਨਿਹਾਲ ਸਿੰਘ ਵਿਖੇ ਧਰਨਾ ਲੱਗਿਆ ਹੋਇਆ ਹੈ। ਇਸ ਕਰਕੇ ਉਨ੍ਹਾਂ ਦੀ ਡਿਊਟੀ ਉਥੇ ਲੱਗੀ ਹੋਈ ਹੈ। ਜਦੋਂ ਡਿਊਟੀ ਖਤਮ ਹੋਈ ਉਦੋਂ ਹੀ ਸਾਂਝ ਕੇਂਦਰ ਪਹੁੰਚਾਂਗੇ। ਮੌਕੇ ਤੇ ਕੁੱਝ ਲੋਕਾਂ ਨੇ ਆਪਣਾ ਨਾ ਛਾਪਣ ਦੀ ਸ਼ਰਤ ਤੇ, ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਤੋਂ ਮੰਗ ਕੀਤੀ ਕਿ ਜਿਥੇ ਇੱਕ ਹੀ ਮੁਲਾਜ਼ਮ ਹੁੰਦਾ ਹੈ। ਉਸ ਨੂੰ ਬਾਹਰ ਡਿਊਟੀ ਨਾ ਭੇਜਿਆ ਜਾਵੇ, ਤਾਂ ਲੋਕਾਂ ਦੇ ਕੰਮ ਹੁੰਦੇ ਰਹਿਣ।
PUNJAB




INDIA








WORLD










