ਥਾਣਾ ਫਤਿਹਗੜ੍ਹ
ਸ:ਥ: ਮੇਜਰ ਸਿੰਘ 909/ਮੋਗਾ ਨੇ ਦਰਜ ਕਰਾਇਆ ਕਿ ਉਹ ਬਤੌਰ ਡਿਊਟੀ ਅਫਸਰ ਥਾਣਾ ਹਾਜਰ ਸੀ ਤਾਂ ਮੁ:ਨੰ:17/11-04-2021 ਅ/ਧ 9 ਗੂਡ ਆਫ ਕੰਨਡੰਕਟ ਰਲੀਜ ਐਕਟ 1962 ਥਾਣਾ ਫਤਿਹਗੜ੍ਹ ਪੰਜਤੂਰ ਦਾ ਦੋਸ਼ੀ ਨਿਸ਼ਾਨ ਸਿੰਘ ਪੁਲਿਸ ਰਿਮਾਂਡ ਪਰ ਹੋਣ ਕਰਕੇ ਹਵਾਲਾਤ ਵਿੱਚ ਬੰਦ ਸੀ। ਜਿਸ ਸਬੰਧੀ ਨਾਈਟ ਮੁਨਸ਼ੀ ਗੁਰਨਾਮ ਸਿੰਘ ਨੂੰ ਹਦਾਇਤ ਕੀਤੀ ਕਿ ਇਹ ਖਤਰਨਾਕ ਕਿਸਮ ਦਾ ਅਪਰਾਧੀ ਹੈ ਜਿਸ ਪਰ ਬਿਲਕੁਲ ਇਤਬਾਰ ਨਹੀ ਕਰਨਾ। ਵਕਤ ਕਰੀਬ 11:00 ਵਜੇ ਰਾਤ ਨੂੰ ਦੋਸ਼ੀ ਨਿਸ਼ਾਨ ਸਿੰਘ ਪੇਟ ਵਿੱਚ ਦਰਦ ਹੋਣ ਦਾ ਬਹਾਨਾ ਬਨਾ ਕੇ ਹਵਾਲਾਤ ਵਿੱਚੋਂ ਬਾਹਰ ਆ ਗਿਆ ਅਤੇ ਮੁਨਸ਼ੀ ਗੁਰਨਾਮ ਸਿੰਘ ਨੂੰ ਧੱਕਾ ਦੇ ਕੇ ਮੋਕਾ ਤੋਂ ਫਰਾਰ ਹੋ ਗਿਆ। ਅਜਿਹਾ ਨਾਈਟ ਮੁਨਸ਼ੀ ਗੁਰਨਾਮ ਸਿੰਘ ਦੀ ਲਾਪ੍ਰਵਾਹੀ ਕਰਕੇ ਹੋਇਆ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਅਮਨਦੀਪ ਸਿੰਘ ਨੇ 1.ਨਿਸ਼ਾਨ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੜਾਹੇਵਾਲਾ 2.ਹੋਲ: ਗੁਰਨਾਮ ਸਿੰਘ 454/ਮੋਗਾ ਤੇ 18/15-04-2021 ਅ/ਧ 223,224 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲਾ
ਮੁਦਈ ਨੇ ਦਰਜ ਕਰਾਇਆ ਕਿ ਉਹ ਸ਼ਰਾਬ ਲੈਣ ਲਈ ਠੇਕੇ ਪਰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੋਸ਼ੀਆਂ ਨੇ ਹਮਮਸ਼ਵਰਾ ਹੋ ਕੇ, ਮੁਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:- ਇਹ ਹੈ ਕਿ ਦੋਸ਼ੀ ਲਖਵੀਰ ਸਿੰਘ ਨੂੰ ਸ਼ੱਕ ਹੈ ਕਿ ਮੁਦਈ ਦੀ ਉਸਦੀ ਪਤਨੀ ਨਾਲ ਗੱਲਬਾਤ ਹੈ। ਸ:ਥ: ਰਸ਼ਪਾਲ ਸਿੰਘ ਨੇ 1.ਲਖਵੀਰ ਸਿੰਘ ਪੁੱਤਰ ਨਾਜਰ ਸਿੰਘ 2.ਜਗਸੀਰ ਸਿੰਘ ਪੁੱਤਰ ਨਾਜਰ ਸਿੰਘ ਵਾਸੀਆਨ ਰਣਸੀਂਹ ਕਲਾਂ ਜਿਲ੍ਹਾ ਮੋਗਾ ਅਤੇ 2 ਅਣਪਛਾਤੇ ਵਿਅਕਤੀ ਤੇ 55/15-04-2021 ਅ/ਧ 323,324,34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਲਤਾਹ ਦਿੱਤੀ ਕਿ ਦੋਸ਼ੀ ਰਾਜਵਿੰਦਰ ਸਿੰਘ ਦੜਾ ਸੱਟਾ ਲਗਾਉਣ ਦਾ ਆਦੀ ਹੈ ਜੋ ਉਚੀ-ਉਚੀ ਅਵਾਜਾਂ ਮਾਰਕੇ ਲੋਕਾਂ ਨੂੰ ਆਪਣੇ ਪਾਸ ਦੱੜਾਂ ਸੱਟਾ ਲਗਾਉਣ ਲਈ ਬੁਲਾ ਰਿਹਾ ਹੈ ਅਤੇ ਦੋਸ਼ੀ ਦੱੜਾ- ਸੱਟਾ ਦੇ ਪੈਸੇ ਆਪਣੇ ਦੱੜਾ ਸੱਟਾ ਦੇ ਕਿੰਗ ਕਾਲਾ ਸੁਨਿਆਰਾ ਨੂੰ ਦਿੰਦਾ ਹੈ। ਜਿਸਤੇ ਮੁਖਬਰ ਦੀ ਦੱਸੀ ਹੋਈ ਜਗ੍ਹਾ ਪਰ ਰੇਡ ਕਰਕੇ ਦੋਸ਼ੀ ਰਾਜਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਦੋਸ਼ੀ ਪਾਸੋਂ 280/- ਰੁਪਏ ਦੜਾ ਸੱਟਾਂ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਜਸਪਾਲ ਸਿੰਘ ਨੇ 1ਰਾਜਵਿੰਦਰ ਸਿੰਘ ਉਰਫ ਲਾਡੀ ਪੁੱਤਰ ਕੇਵਲ ਸਿੰਘ ਵਾਸੀ ਲੰਗੇਆਣਾ ਨਵਾਂ ਜਿਲ੍ਹਾ ਮੋਗਾ 2.ਕਾਲਾ ਸੁਨਿਆਰਾ ਪੁੱਤਰ ਨਾਮਲੂਮ ਵਾਸੀ ਬਾਘਾਪੁਰਾਣਾ ਤੇ 57/15-04-2021 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਬਲਦੇਵ ਸਿੰਘ ਦੱੜਾ ਸੱਟਾ ਲਗਾਉਣ ਦਾ ਆਦੀ ਹੈ। ਦੋਸ਼ੀ ਦੱੜਾ ਸੱਟਾ ਦੇ ਪੈਸੇ ਆਪਣੇ ਦੱੜਾ ਸੱਟਾ ਦੇ ਕਿੰਗ ਦੋਸ਼ੀ ਜਸਵੰਤ ਸਿੰਘ ਉਰਫ ਕਾਲਾ ਸੁਨਿਆਰਾ ਨੂੰ ਦਿੰਦਾ ਹੈ। ਦੋਸ਼ੀ ਅੱਜ ਵੀ ਬੱਸ ਅੱਡਾ ਲੰਗੇਆਣਾ ਨਵਾ ਪਾਸ ਖੜਾ ਉਚੀ-ਉਚੀ ਅਵਾਜਾਂ ਮਾਰਕੇ ਲੋਕਾਂ ਨੂੰ ਆਪਣੇ ਪਾਸ ਦੜਾ ਸੱਟਾ ਲਗਾਉਣ ਲਈ ਬੁਲਾ ਰਿਹਾ ਹੈ। ਜਿਸਤੇ ਦੋਸ਼ੀ ਬਲਦੇਵ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 250/- ਰੁਪਏ ਦੜਾ ਸੱਟਾ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਸੁਖਮੰਦਰ ਸਿੰਘ ਨੇ 1.ਬਲਦੇਵ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਲੰਗੇਆਣਾ ਨਵਾਂ ਜਿਲ੍ਹਾ ਮੋਗਾ 2.ਜਸਵੰਤ ਸਿੰਘ ਉਰਫ ਕਾਲਾ ਸੁਨਿਆਰਾ ਵਾਸੀ ਬਾਘਾਪੁਰਾਣਾ ਤੇ 58/15-04-2021 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।