ਥਾਣਾ ਸਿਟੀ ਸਾਊਥ ਮੋਗਾ
ਮੁਦੈਲਾ ਨੇ ਦਰਜ ਕਰਾਇਆ ਕਿ ਉਹ ਆਪਣਾ ਪਾਸਪੋਰਟ ਰੀਨਿਊ ਕਰਵਾਉਣ ਸਮੇਂ ਦੋਸ਼ੀ ਨੂੰ ਮਿਲੀ ਸੀ। ਜਿਸਤੋਂ ਬਾਅਦ ਉਹ ਮਿਲਣ ਲੱਗ ਗਏ ਅਤੇ ਦੋਸ਼ੀ ਮੁਦੈਲਾ ਨੂੰ ਆਪਣੇ ਘਰ ਵਸਾਉਣ ਦਾ ਝਾਂਸਾ ਦੇ ਕੇ ਉਸ ਨਾਲ ਸਰੀਰਕ ਸਬੰਧ ਬਣਾਉਦਾ ਰਿਹਾ। ਮਿਤੀ 13-04-2021 ਨੂੰ ਦੋਸ਼ੀ ਮੁਦੈਲਾ ਦੇ ਘਰ ਆ ਕੇ ਉਸ ਨਾਲ ਜਬਰਦਸਤੀ ਸਰੀਰਕ ਸਬੰਧ ਬਣਾੳੇੁਣ ਲੱਗਾ ਤਾਂ ਉਹ ਹੱਥੋਪਾਈ ਹੋ ਗਏ ਅਤੇ ਦੋਸ਼ੀ ਨੇ ਧਮਕੀ ਦਿੱਤੀ ਕਿ ਜੇਕਰ ਮੁਦੈਲਾ ਨੇ ਉਸ ਨਾਲ ਸਰੀਰਕ ਸਬੰਧ ਨਾ ਬਣਾਏ ਤਾਂ ਦੋਸ਼ੀ ਮੁਦੈਲਾ ਦੀ ਲੜਕੀ ਅਮਨਾ ਨੂੰ ਕੁੱਝ ਕਰ ਦੇਵੇਗਾ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਵੀਰਪਾਲ ਕੌਰ ਨੇ ਦਵਿੰਦਰ ਸਿੰਘ ਤਿਵਾੜੀ ਪੁੱਤਰ ਨਾਮਲੂਮ ਵਾਸੀ ਮੋਗਾ ਤੇ 57/16-04-2021 ਅ/ਧ 376,506,323 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਸ ਪਾਸ ਠੇਕਾ ਸ਼ਰਾਬ ਦਾ ਪਰਮਿੱਟ ਹੈ ਅਤੇ ਪਿੰਡ ਰਾਜੇਆਣਾ ਵਿਖੇ ਠੇਕਾ ਸ਼ਰਾਬ ਖੋਲਿਆ ਹੋਇਆ ਹੈ। ਜਿਥੇ ਕਰਿੰਦੇ ਨੇ ਮੁਦਈ ਨੂੰ ਫੋਨ ਪਰ ਦੱਸਿਆ ਕਿ ਦੋਸ਼ੀਆਨ ਠੇਕੇ ਤੇ ਰੋੜੇ ਮਾਰ ਰਹੇ ਹਨ। ਜਿਸਤੇ ਮੁਦਈ ਸਮੇਤ ਅਮਨਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਰਾਜੇਆਣਾ ਅਤੇ ਜਸਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਨਾਰੰਗਵਾਲ ਜਿਲ੍ਹਾ ਫਿਰੋਜਪੁਰ ਨਾਲ ਕੈਂਪਰ ਗੱਡੀ ਨੰਬਰੀ ਪੀ.ਬੀ-22-ਡੀ-8012 ਪਰ ਸਵਾਰ ਹੋ ਕੇ ਪਿੰਡ ਰਾਜੇਆਣਾ ਪੁੱਜਾ ਅਤੇ ਜਦ ਮੁਦਈ ਨੇ ਦੋਸ਼ੀਆ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀਆਂ ਨੇ ਮੁਦਈ ਵੱਲ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਜਿਸ ਨਾਲ ਮੁਦਈ ਦੀ ਗੱਡੀ ਦਾ ਅਗਲਾ ਸ਼ੀਸ਼ਾ ਟੁੱਟ ਗਿਆ। ਰੋਲਾ ਪਾਉਣ ਤੇ ਦੋਸ਼ੀਆਨ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਮੋਕਾ ਤੋਂ ਫਰਾਰ ਹੋ ਗਏ। ਵਜ੍ਹਾ ਰੰਜਿਸ਼:- ਇਹ ਹੈ ਕਿ ਦੋਸ਼ੀਆਨ ਧਿਰ ਠੇਕਾ ਸ਼ਰਾਬ ਦੇ ਕਰਿੰਦੇ ਤੋਂ ਉਧਾਰ ਸ਼ਰਾਬ ਮੰਗਦੇ ਸਨ। ਜਿਸਨੇ ਸ਼ਰਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸ:ਥ: ਜਸਪਾਲ ਸਿੰਘ ਨੇ 1.ਗੋਰਾ ਸਿੰਘ 2.ਸੁੱਖਾ ਸਿੰਘ ਪੁੱਤਰਾਨ ਬਲਜੀਤ ਸਿੰਘ ਵਾਸੀਆਨ ਪਿੰਡ ਰਾਜੇਆਣਾ ਜਿਲ੍ਹਾ ਮੋਗਾ ਅਤੇ 7/8 ਨਾਮਲੂਮ ਵਿਅਕਤੀ ਤੇ 59/16-04-2021 ਅ/ਧ 341, 427, 506, 148, 149 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਸ:ਥ: ਮਨਜੀਤ ਸਿੰਘ 941/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਨਸ਼ੀਲੀਆ ਗੋਲੀਆ ਵੇਚਣ ਦੇ ਆਦੀ ਹਨ। ਜੋ ਅੱਜ ਮੋਟਰਸਾਈਕਲ ਨੰਬਰੀ ਪੀ.ਬੀ 76-ਏ-6572 ਪਰ ਸਵਾਰ ਹੋ ਕੇ ਨਹਿਰ ਦੀ ਪਟੜੀ ਪਰ ਪਿੰਡ ਕਿਸ਼ਨਪੁਰਾ ਕਲਾਂ ਤੋਂ ਕਿਸ਼ਨਪੁਰਾ ਖੁਰਦ ਨੂੰ ਜਾ ਰਹੇ ਹਨ। ਜਿਸਤੇ ਅਗਲੀ ਕਾਰਵਾਈ ਲਈ ਥਾਣੇਦਾਰ ਮੇਜਰ ਸਿੰਘ 735/ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰੇ ਉਹਨਾ ਪਾਸੋਂ 1010 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ 100 ਐਸ.ਆਰ ਬ੍ਰਾਂਮਦ ਕੀਤੀਆਂ ਗਈਆਂ। ਥਾਣੇਦਾਰ ਮੇਜਰ ਸਿੰਘ ਨੇ 1.ਰਾਮ ਸਿੰਘ ਉਰਫ ਰਾਮਾਂ ਪੁੱਤਰ ਸੇਵਕ ਸਿੰਘ 2.ਰਵਿੰਦਰ ਸਿੰਘ ਉਰਫ ਬਿੰਦਾ ਪੁੱਤਰ ਜਰਨੈਲ ਸਿੰਘ ਵਾਸੀਆਨ ਪਿੰਡ ਕਿਸ਼ਨਪੁਰਾ ਕਲਾਂ ਜਿਲ਼੍ਹਾ ਮੋਗਾ ਤੇ 56/16-04-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਸ:ਥ: ਬਲਵੀਰ ਸਿੰਘ 347/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ਣ ਤੁਰ ਫਿਰ ਕੇ ਹੈਰੋਇਨ ਵੇਚਣ ਦੀ ਆਦੀ ਹੈ।ਜੋ ਅੱਜ ਦਾਣਾ ਮੰਡੀ ਧਰਮਕੋਟ ਦੇ ਗੇਟ ਪਾਸ ਆਪਣੇ ਗਾਹਕਾਂ ਦੀ ਉਡੀਕ ਕਰ ਰਹੀ ਹੈ।ਜਿਸਤੇ ਅਗਲੀ ਕਾਰਵਾਈ ਲਈ ਲੇਡੀ ਸ:ਥ: ਪਰਮਜੀਤ ਕੌਰ 627/ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ਣ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 16 ਗ੍ਰਾਂਮ ਹੈਰੋਇਨ ਬ੍ਰਾਂਮਦ ਕਰ ਲਈ ਗਈ। ਸ:ਥ: ਪਰਮਜੀਤ ਕੌਰ ਨੇ ਕਿਰਨਪ੍ਰੀਤ ਕੌਰ ਉਰਫ ਜਸ਼ਨ ਪਤਨੀ ਸਤਨਾਮ ਸਿੰਘ ਵਾਸੀ ਭਿੰਡਰ ਕਲਾਂ ਜਿਲ਼੍ਹਾ ਮੋਗਾ ਤੇ 57/16-04-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਜਾਇਜ ਸ਼ਰਾਬ ਕੱਢ ਕੇ ਵੇਚਣ ਦਾ ਆਦੀ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਦੋਸ਼ੀ ਪਾਸੋਂ ਭਾਰੀ ਮਾਤਰਾ ਵਿੱਚ ਲਾਹਣ ਜਾਂ ਸ਼ਰਾਬ ਬ੍ਰਾਂਮਦ ਹੋ ਸਕਦੀ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 45 ਲੀਟਰ ਲਾਹਣ ਬ੍ਰਾਂਮਦ ਕਰ ਲਈ ਗਈ। ਹੋਲ: ਹਰਜੀਤ ਸਿੰਘ ਨੇ ਰਣਯੋਧ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪਿੰਡ ਉਗੋਕੇ ਜਿਲ੍ਹਾ ਮੋਗਾ ਤੇ 60/16-04-2021 ਅ/ਧ 61-1-14 ਐਕਸਾਈਜ ਐਕਟਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।