ਥਾਣਾ ਮਹਿਣਾ
ਮੁਦਈ ਨੇ ਦਰਜ ਕਰਾਇਆ ਕਿ ਉਹ ਤਬੀਅਤ ਖਰਾਬ ਹੋਣ ਕਰਕੇ ਆਪਣੇ ਘਰ ਵਿੱਚ ਮੋਜੂਦ ਸੀ ਤਾਂ ਮੁਦਈ ਦਾ ਗੁਆਂਢੀ ਦੋਸ਼ੀ ਪ੍ਰੇਮ ਸਿੰਘ ਉਰਫ ਪ੍ਰੇਮੂ ਦਸਤੀ ਕੁਹਾੜੀ ਸਮੇਤ ਮੁਦਈ ਦੇ ਘਰ ਅੰਦਰ ਆ ਗਿਆ ਅਤੇ ਮੁਦਈ ਦੀ ਮਾਤਾ ਕਰਨੈਲ ਕੌਰ ਉਰਫ ਮਨਜੀਤ ਕੌਰ ਉਮਰ ਕ੍ਰੀਬ: 60 ਸਾਲ ਨੂੰ ਮੰਦਾ ਚੰਗਾ ਬੋਲਣ ਲੱਗ ਗਿਆ ਅਤੇ ਦੋਸ਼ੀ ਨੇ ਆਪਣੇ ਹੱਥ ਵਿੱਚ ਫੜੀ ਕੁਹਾੜੀ ਦਾ ਵਾਰ ਮੁਦਈ ਦੀ ਮਾਤਾ ਪਰ ਕੀਤਾ। ਜੋ ਉਸਦੀ ਗਰਦਨ ਪਰ ਲੱਗਾ ਅਤੇ ਉਹ ਉਥੇ ਹੀ ਡਿੱਗ ਗਈ। ਜਦ ਮੁਦਈ ਆਪਣੀ ਮਾਤਾ ਨੂੰ ਸੰਭਾਲਣ ਲਈ ਅੱਗੇ ਹੋਇਆ ਤਾਂ ਦੋਸ਼ੀ ਨੇ ਮੁਦਈ ਦੇ ਵੀ ਕੁਹਾੜੀ ਮਾਰੀ ਜੋ ਮੁਦਈ ਦੇ ਖੱਬੇ ਗੁੱਟ ਦੇ ਅੰਦਰਲੇ ਪਾਸੇ ਖਹਿ ਕੇ ਲੰਘ ਗਈ। ਰੋਲਾ ਪਾਉਣ ਤੇ ਦੋਸ਼ੀ ਕੁਹਾੜੀ ਸਮੇਤ ਮੋਕਾ ਤੋਂ ਫਰਾਰ ਹੋ ਗਿਆ। ਮੁਦਈ ਦੀ ਮਾਤਾ ਨੂੰ ਇਲਾਜ ਲਈ ਮੈਡੀਸਿਟੀ ਹਸਪਤਾਲ ਮੋਗਾ ਵਿਖੇ ਲਿਆਇਆ ਗਿਆ। ਜਿਥੇ ਪਹੁੰਚਦੇ ਹੀ ਮੁਦਈ ਦੀ ਮਾਤਾ ਕਰਨੈਲ ਕੌਰ ਉਰਫ ਮਨਜੀਤ ਕੌਰ ਦੀ ਮੌਤ ਹੋ ਗਈ। ਵਜ੍ਹਾ ਰੰਜਿਸ਼:- ਇਹ ਹੈ ਕਿ ਦੋਸ਼ੀ ਦਾ ਆਪਣੀ ਪਤਨੀ ਨਾਲ ਘਰੇਲੂ ਝਗੜਾ ਚਲਦਾ ਹੈ। ਜੋ ਦੋਸ਼ੀ ਨੂੰ ਛੱਡ ਕੇ ਆਪਣੇ ਪੇਕੇ ਘਰ ਚਲੀ ਗਈ ਸੀ ਅਤੇ ਦੋਸ਼ੀ ਮੁਦਈ ਦੀ ਮਾਤਾ ਨੂੰ ਇਸ ਦਾ ਜਿਮੇਵਾਰ ਸਮਝਦਾ ਸੀ। ਥਾਣੇਦਾਰ ਕੋਮਲਪ੍ਰੀਤ ਸਿੰਘ ਨੇ ਪ੍ਰੇਮ ਸਿੰਘ ਉਰਫ ਪ੍ਰੇਮੂ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਰੌਲੀ ਜਿਲ੍ਹਾ ਮੋਗਾ ਤੇ 26/17-04-2021 ਅ/ਧ 302,452 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਦੱੜਾ ਸੱਟਾ ਲਗਾਉਣ ਦਾ ਆਦੀ ਹੈ। ਜੋ ਅੱਜ ਬੱਸ ਅੱਡਾ ਪਿੰਡ ਲੰਗੇਆਣਾ ਨਵਾਂ ਤੋਂ ਥੋੜਾ ਅੱਗੇ ਸੜਕ ਪਰ ਉਚੀ-ਉਚੀ ਅਵਾਜਾਂ ਮਾਰਕੇ ਲੋਕਾਂ ਨੂੰ ਦੜਾ ਸੱਟਾ ਲਗਾਉਣ ਲਈ ਬੁਲਾ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 610/- ਰੁਪਏ ਦੱੜਾ ਸੱਟਾ ਦੇ ਬ੍ਰਾਂਮਦ ਕਰ ਲਏ ਗਏ। ਸ:ਥ: ਜਸਪਾਲ ਸਿੰਘ ਨੇ ਗੋਪਾਲ ਦਾਸ ਉਰਫ ਪਾਲਾ ਪੁੱਤਰ ਰਾਮ ਸਰੂਪ ਵਾਸੀ ਲੰਗੇਂਆਣਾ ਨਵਾਂ ਜਿਲ੍ਹਾ ਮੋਗਾ ਤੇ 61/17-04-2021 ਅ/ਧ 13(ਏ)-3-67 ਗੈਂਬਲੰਿਗ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।