ਥਾਣਾ ਸਿਟੀ ਮੋਗਾ
ਮੁਦਈ ਨੇ ਦਰਜ ਕਰਾਇਆ ਕਿ ਦੋਸ਼ੀਆਨ ਕਰੀਬ 2/3 ਦਿਨ ਤੋਂ ਫੇਸਬੁੱਕ ਅਤੇ ਗਰਾਂਉਂਡਰ ਐਪ ਪਰ ਮੁਦਈ ਦੇ ਦੋਸਤ ਬਣੇ ਸਨ ਅਤੇ ਮਿਤੀ 18-04-2021 ਨੂੰ ਦੋਸ਼ੀ ਯੁਵੀ ਨੇ ਫੋਨ ਕਰਕੇ ਮੁਦਈ ਨੂੰ ਗਿੱਲ ਪਾਰਕ ਮੋਗਾ ਵਿਖੇ ਬੁਲਾ ਲਿਆ ਅਤੇ ਉਥੋ ਮੁਦਈ ਨੂੰ ਆਪਣੇ ਘਰ ਜਗਦੇਵ ਸਿੰਘ ਗਿੱਲ ਨਗਰ ਮੋਗਾ ਵਿਖੇ ਲੈ ਗਿਆ। ਜਿਥੇ ਬਾਕੀ ਦੋਸ਼ੀ ਵੀ ਆ ਗਏ ਅਤੇ ਸਾਰੇ ਦੋਸ਼ੀਆਂ ਨੇ ਮੁਦਈ ਦੇ ਕੱਪੜੇ ਉਤਾਰ ਕੇ ਉਸਦੀ ਕੁੱਟਮਾਰ ਕੀਤੀ ਅਤੇ ਮੁਦਈ ਪਾਸੋਂ 30,000/- ਰੁਪਏ ਦੀ ਮੰਗ ਕਰਨ ਲੱਗ ਗਏ। ਜਿਸਤੇ ਮੁਦਈ ਨੇ ਆਪਣੇ ਭਤੀਜੇ ਦੇ ਹੱਥੀ 20,000/- ਰੁਪਏ ਮੰਗਵਾ ਕੇ ਦੋਸ਼ੀਆਂ ਨੂੰ ਦੇ ਦਿੱਤੇ ਤਾਂ ਦੋਸ਼ੀਆਂ ਨੇ ਉਸਨੂੰ ਛੱਡ ਦਿੱਤਾ।ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਦਾਖਲ ਕਰਾਇਆ ਗਿਆ। ਮੁਦਈ ਨੂੰ ਡਰ ਹੈ ਕਿ ਕੱਪੜੇ ਉਤਾਰ ਕੇ ਕੁੱਟਮਾਰ ਕਰਦੇ ਸਮੇਂ ਦੋਸ਼ੀਆਂ ਨੇ ਉਸਦੀ ਵੀਡੀਓ ਬਣਾਈ ਹੋ ਸਕਦੀ ਹੈ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਲਖਵੀਰ ਸਿੰਘ ਨੇ 1.ਯੁਵੀ ਪੁੱਤਰ ਨਾਮਲੂਮ ਵਾਸੀ ਗਲੀ ਨੰ:3, ਜਗਦੇਵ ਸਿੰਘ ਗਿੱਲ ਨਗਰ ਮੋਗਾ ਜਿਲ੍ਹਾ ਮੋਗਾ 2.ਜਸਕਰਨ ਸਿੰਘ ਉਰਫ ਜੱਸਾ ਪੁੱਤਰ ਨਾਮਲੂਮ ਵਾਸੀ ਮੋਗਾ ਜਿਲ੍ਹਾ ਮੋਗਾ ਅਤੇ ਇਕ ਨਾਮਲੂਮ ਵਿਅਕਤੀ ਤੇ 48/19-04-2021 ਅ/ਧ 323, 342, 386, 34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਮਾਲਸਰ
ਸ:ਥ: ਗੁਰਚਰਨ ਸਿੰਘ 443/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਦੋਸ਼ੀ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਪਿਛੇ ਨੂੰ ਮੁੜ ਗਿਆ। ਦੋਸ਼ੀ ਨੇ ਆਪਣੇ ਕੁੜਤੇ ਦੇ ਗੀਝੇ ਵਿਚੋਂ ਇਕ ਕਾਲੇ ਰੰਗ ਦਾ ਲਿਫਾਫਾ ਜਮੀਨ ਪਰ ਸੁੱਟ ਦਿੱਤਾ। ਉਕਤ ਲਿਫਾਫਾ ਡਿੱਗ ਕੇ ਪਾਟ ਗਿਆ ਅਤੇ ਉਸ ਵਿਚੋਂ ਗੋਲੀਆਂ ਦੇ ਪੱਤੇ ਖਿੱਲਰ ਗਏ। ਜਿਸਤੇ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਲਈ ਸ:ਥ: ਸੇਵਕ ਸਿੰਘ 698/ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ੀ ਵੱਲੋਂ ਸੁੱਟੇ ਗਏ ਲਿਫਾਫੇ ਵਿਚੋਂ 140 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਂਡੋਲ 100 ਐਸ.ਆਰ ਬ੍ਰਾਂਮਦ ਹੋਈਆਂ। ਸ:ਥ: ਸੇਵਕ ਸਿੰਘ ਨੇ ਜਗਦੇਵ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਪਿੰਡ ਵਾਂਦਰ ਜਿਲ੍ਹਾ ਮੋਗਾ ਤੇ 30/19-04-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਸ:ਥ: ਜਰਨੈਲ ਸਿੰਘ 788/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨਸ਼ਾ ਕਰਨ ਅਤੇ ਤੁਰ ਫਿਰ ਕੇ ਨਸ਼ਾ ਵੇਚਣ ਦਾ ਆਦੀ ਹੈ। ਜੋ ਅੱਜ ਵੀ ਨਸ਼ੀਲੀਆਂ ਗੋਲੀਆਂ ਵੇਚਣ ਲਈ ਆ ਰਿਹਾ ਹੈ। ਜਿਸਤੇ ਅਗਲੀ ਕਾਰਵਾਈ ਲਈ ਸ:ਥ: ਗੁਰਜਿੰਦਰ ਸਿੰਘ 64/ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 500 ਨਸ਼ੀਲੀਆ ਗੋਲੀਆਂ ਮਾਰਕਾ ਟਰਾਂਮਾਡੋਲ 100 ਐਸ.ਆਰ ਅਤੇ 6200/- ਰੁਪਏ ਡਰੱਗ ਮਨੀ ਬ੍ਰਾਂਮਦ ਕਰ ਲਈ ਗਈ। ਸ:ਥ: ਗੁਰਜਿੰਦਰ ਸਿੰਘ ਨੇ ਸ਼ਿਵਚਰਨ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭੋਏਪੁਰ ਜਿਲ੍ਹਾ ਮੋਗਾ ਤੇ 59/19-04-2021 ਅ/ਧ 22-61-85
ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਸਾਊਥ ਮੋਗਾ
ਸ:ਥ: ਬਲਕਾਰ ਸਿੰਘ 570/ਮੋਗਾ ਪੁਲਿਸ ਪਾਰਟ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਗਾਂਜਾ ਵੇਚਣ ਦਾ ਆਦੀ ਹੈ। ਜੋ ਅੱਜ ਵੀ ਪਿੰਡ ਸੰਧੂਆਂਵਾਲਾ ਦੀ ਤਰਫੋਂ ਮੋਗਾ ਵੱਲ ਨੂੰ ਆ ਰਿਹਾ ਹੈ। ਜਿਸਤੇ ਅਗਲੀ ਕਾਰਵਾਈ ਲਈ ਸ:ਥ: ਬਲਧੀਰ ਸਿੰਘ 94/ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 2 ਕਿਲੋਗ੍ਰਾਂਮ ਗਾਂਜਾ ਬ੍ਰਾਂਮਦ ਕਰ ਲਿਆ ਗਿਆ। ਸ:ਥ: ਬਲਧੀਰ ਸਿੰਘ ਨੇ ਸੰਨੀ ਪੁੱਤਰ ਬੰਸਾ ਸਿੰਘ ਵਾਸੀ ਵਾਰਡ ਨੰ:23, ਵਿਸ਼ਵਕਰਮਾਂ ਨਗਰ ਮੋਗਾ ਜਿਲ੍ਹਾ ਮੋਗਾ ਤੇ 60/19-04-2021 ਅ/ਧ 20-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਸ:ਥ: ਅਸ਼ੋਕ ਕੁਮਾਰ 615/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਦੋਸ਼ੀ ਪਿੰਡ ਮੱਲ੍ਹੀਆਂਵਾਲਾ ਦੀ ਤਰਫੋਂ ਮੋਢੇ ਨਾਲ ਝੋਲਾ ਪਲਾਸਟਿਕ ਟੰਗੀ ਆਉਂਦਾ ਦਿਖਾਈ ਦਿੱਤਾ। ਜਿਸਨੂੰ ਸ਼ੱਕ ਦੇ ਅਧਾਰ ਤੇ ਚੈਕ ਕਰਨ ਤੇ ਝੋਲੇ ਵਿਚੋਂ 12 ਬੋਤਲਾਂ ਸ਼ਰਾਬ ਠੇਕਾ ਮਾਰਕਾ ਪੰਜਾਬ ਸੋਫੀਆਂ ਨੰਬਰ-1 ਬ੍ਰਾਂਮਦ ਹੋਈ। ਜਿਸਤੇ ਮੁੱਕਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਅਸ਼ੋਕ ਕੁਮਾਰ ਨੇ ਲਖਵੀਰ ਸਿੰਘ ਪੁੱਤਰ ਲੱਖੀ ਪੁੱਤਰ ਗੁਰਦੇਵ ਸਿੰਘ ਵਾਸੀ ਮੰਡੀਰਾਂ ਵਾਲੀ ਬਸਤੀ, ਚੜਿੱਕ ਜਿਲ੍ਹਾ ਮੋਗਾ ਤੇ 61/19-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਬਾਹਰੋ ਸ਼ਰਾਬ ਠੇਕਾ ਲਿਆ ਕੇ ਵੇਚਣ ਦਾ ਆਦੀ ਹੈ। ਜੋ ਅੱਜ ਲੁਧਿਆਣਾ ਤੋਂ ਮਹਿੰਮੇਵਾਲਾ ਰੋਡ ਨੂੰ ਆ ਰਿਹਾ ਹੈ। ਜਿਸਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 12 ਬੋਤਲਾਂ ਸ਼ਰਾਬ ਠੇਕਾ ਮਾਰਕਾ 111-ਅਓਛ ਵਿਸਕੀ (ਚੰਡੀਗੜ੍ਹ) ਬ੍ਰਾਂਮਦ ਕਰ ਲਈ ਗਈ। ਸ:ਥ: ਸੰਤੋਖ ਸਿੰਘ ਨੇ ਮਲਕੀਤ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਬਹਾਦਰ ਸਿੰਘ ਬਸਤੀ ਮੋਗਾ ਤੇ 62/19-04-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।