ਥਾਣਾ ਅਜੀਤਵਾਲ
ਮੁਦਈ ਨੇ ਦਰਜ ਕਰਾਇਆ ਕਿ ਉਹ ਆਪਣੇ ਘਰ ਤੋਂ ਆਪਣੇ ਪਸੂਆਂ ਵਾਲੇ ਵਾੜੇ(ਹਵੇਲੀ) ਵੱਲ ਨੂੰ ਜਾ ਰਿਹਾ ਸੀ ਤਾਂ ਦੋਸ਼ੀਆਂ ਨੇ ਹਮਮਸ਼ਵਰਾ ਹੋ ਕੇ ਮੁਦਈ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਰੋਲਾ ਪਾਉਣ ਤੇ ਦੋਸ਼ੀਆਨ ਹਥਿਆਰਾਂ ਸਮੇਤ ਮੋਕਾ ਤੋਂ ਫਰਾਰ ਹੋ ਗਏ। ਮੁਦਈ ਨੂੰ ਇਲਾਜ ਲਈ ਸਿਵਲ ਹਸਪਤਾਲ ਢੁੱਡੀਕੇ ਵਿਖੇ ਦਾਖਲ ਕਰਾਇਆ ਗਿਆ। ਵਜ੍ਹਾ ਰੰਜਿਸ਼:-ਇਹ ਹੈ ਕਿ ਦੋਸ਼ੀਆ ਨੇ ਗਲੀ ਵਿੱਚ ਉਚੇ ਕਰਕੇ ਪੱਥਰ ਲਗਾਏ ਹੋਏ ਹਨ ਅਤੇ ਮੁਦਈ ਉਕਤ ਪੱਥਰਾਂ ਨੂੰ ਨੀਵੇ ਕਰਨ ਲਈ ਕਹਿੰਦਾ ਸੀ। ਸ:ਥ: ਫੈਲੀ ਸਿੰਘ ਨੇ 1.ਟਹਿਲ ਸਿੰਘ ਪੁੱਤਰ ਧਰਮ ਸਿੰਘ
2.ਧੀਰਾ ਸਿੰਘ ਪੁੱਤਰ ਟਹਿਲ ਸਿੰਘ ਵਾਸੀਆਨ ਪਿੰਡ ਕੋਕਰੀ ਹੇਰਾਂ ਜਿਲ੍ਹਾ ਮੋਗਾ ਤੇ 27/28-04-2021 ਅ/ਧ 323,324,34 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਪਿੰਡ ਲਧਾਈਕੇ ਵਿਖੇ ਕਬੂਤਰਾ ਦੀ ਬਾਜੀ ਲਗਾ ਰਹੇ ਹਨ ਅਤੇ ਦੋਸ਼ੀ ਸਤਨਾਮ ਸਿੰਘ, ਸੰਦੀਪ ਸਿੰਘ ਅਤੇ ਸੁਖਚੈਨ ਸਿੰਘ ਨੇ 3200/- ਰੁਪਏ ਪ੍ਰਤੀ ਕਬੂਤਰ ਦੀ ਐਂਟਰੀ ਫੀਸ ਲੈ ਕੇ, ਪਿੰਡ ਲਧਾਈਕੇ ਵਿਖੇ ਕਬੂਤਰ ਛਡਾਏ ਹੋਏ ਹਨ। ਦੋਸ਼ੀਆਂ ਨੇ ਅਜਿਹਾ ਕਰਕੇ ਕੋਵਿਡ-19 ਮਹਾਂਮਾਰੀ ਦੋਰਾਨ ਮਾਨਯੋਗ ਡੀ.ਸੀ ਸਾਹਿਬ ਮੋਗਾ ਜੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਪਰਮਜੀਤ ਸਿੰਘ ਨੇ 1.ਰਾਜਦੀਪ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਵਾਂਦਰ ਜਿਲ੍ਹਾ ਮੋਗਾ 2.ਹਰਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ 3.ਸੁਖਦੇਵ ਸਿੰਘ ਪੁੱਤਰ ਮੰਦਰ ਸਿੰਘ ਵਾਸੀਆਨ ਪਿੰਡ ਸੁੱਖਾਨੰਦ ਜਿਲ੍ਹਾ ਮੋਗਾ 4.ਕਿਰਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੋਠੇ ਰਾਲਾ (ਜਗਰਾਂਓ) 5.ਸੁਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਰਤਾਪ ਨਗਰ, ਵਾਰਡ ਨੰ:12, ਜਗਰਾਂਓ 6.ਬਹਾਦਰ ਸਿੰਘ ਪੁੱਤਰ ਮਲਕੀਤ ਸਿੰਘ 7.ਵੀਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀਆਨ ਪਿੰਡ ਢਿੱਲਵਾਂ ਜਿਲ੍ਹਾ ਫਰੀਦਕੋਟ 8.ਲਖਵਿੰਦਰ ਸਿੰਘ ਪੁੱਤਰ ਪਰਮਪਾਲ ਸਿੰਘ ਵਾਸੀ ਮੀਰਾ ਹੇਰੀ ਜਿਲ੍ਹਾ ਸੰਗਰੂਰ 9.ਹਰਬੰਸ ਸਿੰਘ ਪੁੱਤਰ ਪਾਲ ਸਿੰਘ ਵਾਸੀ ਘਣੀਆਂ ਜਿਲ੍ਹਾ ਫਰੀਦਕੋਟ 10.ਸਤਨਾਮ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਰਾਜੇਆਣਾ ਜਿਲ੍ਹਾ ਮੋਗਾ 11.ਸੰਦੀਪ ਸਿੰਘ ਪੁੱਤਰ ਬੇਅੰਤ ਸਿੰਘ 12.ਸੁਖਚੈਨ ਸਿੰਘ ਪੁੱਤਰ ਨਾਮਲੂਮ ਵਾਸੀਆਨ ਪਿੰਡ ਨੱਥੋਕੇ ਜਿਲ੍ਹਾ ਮੋਗਾ ਤੇ 66/28-04-2021 ਅ/ਧ 188,270 ਭ:ਦ: 51 ਧਸਿੳਸਟੲਰ ਮੳਨੳਗੲਮੲਨਟ ੳਚਟ 2005 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਇਹ ਮੁਕੱਦਮਾਂ ਦਰਖਾਸਤ ਨੰਬਰੀ 79/ਪੀ.ਸੀ 4/21 ਮਿਤੀ 09-04-2021, ਬਾਅਦ ਪੜਤਾਰ ਉਪ ਕਪਤਾਨ ਪੁਲਿਸ ਧਰਮਕੋਟ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦੋਸ਼ੀਆਂ ਨੇ ਦਰਖਾਸਤੀ ਦੇ ਲੜਕੇ ਹਰਜੀਤ ਸਿੰਘ ਨੂੰ ਵਿਦੇਸ਼ ਅਸਟ੍ਰੇਲੀਆਂ ਭੇਜਣ ਦਾ ਝਾਂਸਾ ਦੇ ਕੇ, ਮੁਦਈ ਨਾਲ 10 ਲੱਖ ਰੁਪਏ ਦੀ ਠੱਗੀ ਮਾਰ ਲਈ। ਸ:ਥ:ਜਰਨੈਲ ਸਿੰਘ ਨੇ 1.ਰਮਨਪ੍ਰੀਤ ਕੌਰ ਪੁੱਤਰੀ ਮਹਿੰਦਰ ਸਿੰਘ 2.ਮਹਿੰਦਰ ਸਿੰਘ ਪੁੱਤਰ ਬਾਬੂ ਸਿੰਘ ਵਾਸੀ 3 ਪਰਮਿੰਦਰ ਕੌਰ ਪਤਨੀ ਮਹਿੰਦਰ ਸਿੰਘ ਵਾਸੀਆਨ ਵਾਸੀ ਕੜਿਆਲ ਰੋਡ ਧਰਮਕੋਟ ਤੇ 63/28-04-2021 ਅ/ਧ 420,120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਕੋਵਿਡ-19 ਮਹਾਂਮਾਰੀ ਦੋਰਾਨ ਦੋਸ਼ੀ ਬਿਨ੍ਹਾ ਮਾਸਕ ਲਗਾਏ ਸ਼ਰੇਆਮ ਘੁੰਮ ਰਿਹਾ ਸੀ। ਜਿਸਤੇ ਅਜਿਹਾ ਕਰਕੇ ਨਾਮਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੰਤੋਖ ਸਿੰਘ ਨੇ ਜਸਵੀਰ ਸਿੰਘ ਉਰਫ ਨਿੱਕਾ ਪੁੱਤਰ ਦਰਸ਼ਨ ਸਿੰਘ ਵਾਸੀ ਧੋਲਾ ਪੱਤੀ, ਸਿੰਘਾਂਵਾਲਾ ਜਿਲ੍ਹਾ ਮੋਗਾ ਤੇ 72/28-04-2021 ਅ/ਧ 188 ਭ:ਦ: 51 ਧਸਿੳਸਟੲਰ ਮੳਨੳਗੲਮੲਨਟ ੳਚਟ 2005 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਥਾਣੇਦਾਰ ਜਗਸੀਰ ਸਿੰਘ 512/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਦੋਸ਼ੀ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ, ਘਬਰਾ ਕੇ, ਆਪਣੇ ਹੱਥ ਵਿੱਚ ਫੜਿਆ ਲਿਫਾਫਾ ਹੇਠਾਂ ਸੁੱਟ ਦਿੱਤਾ। ਜਿਸਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਅਗਲੀ ਕਾਰਵਾਈ ਲਈ ਥਾਣੇਦਾਰ ਗੁਰਸੇਵਕ ਸਿੰਘ 267/ਢ੍ਰਠ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ੀ ਵੱਲੋਂ ਸੁੱਟੇ ਲਿਫਾਫੇ ਵਿਚੋਂ 220 ਨਸ਼ੀਲੀਆਂ ਗੋਲੀਆਂ ਮਾਰਕਾ ਟਰਾਮਾਂਡੋਲ ਬ੍ਰਾਂਮਦ ਹੋਈਆਂ। ਥਾਣੇਦਾਰ ਗੁਰਸੇਵਕ ਸਿੰਘ ਨੇ ਜਸਵੰਤ ਸਿੰਘ ਉਰਫ ਗੋਰਾ ਪੁੱਤਰ ਬਖਤੌਰ ਸਿੰਘ ਵਾਸੀ ਮੌੜ ਨੌ ਅਬਾਦ ਜਿਲ੍ਹਾ ਮੋਗਾ ਤੇ 67/28-04-2021 ਅ/ਧ 22-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਸ:ਥ: ਬਲਵਿੰਦਰ ਸਿੰਘ 190/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਦੋਸ਼ੀ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ, ਘਬਰਾ ਕੇ ਅਤੇ ਹੱਥ ਵਿੱਚ ਫੜਿਆ ਲਿਫਾਫਾ ਸੁੱਟ ਕੇ ਪਿੱਛੇ ਵੱਲ ਨੂੰ ਮੁੜ ਗਿਆ। ਜਿਸਤੇ ਦੋਸ਼ੀ ਨੂੰ ਕਾਬੂ ਕਰਕੇ ਅਗਲੀ ਕਾਰਵਾਈ ਲਈ ਥਾਣੇਦਾਰ ਬਲਵਿੰਦਰ ਸਿੰਘ 716/ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ੀ ਵੱਲੋਂ ਸੁੱਟੇ ਲਿਫਾਫੇ ਵਿਚੋਂ 5 ਗ੍ਰਾਂਮ ਹੈਰੋਇਨ ਬ੍ਰਾਂਮਦ ਹੋਈ। ਥਾਣੇਦਾਰ ਬਲਵਿੰਦਰ ਸਿੰਘ ਨੇ ਬਿਕਰਮਜੀਤ ਸਿੰਘ ਉਰਫ ਗੋਰਾ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਨੰ:7, ਸਾਧਾਂ ਵਾਲੀ ਬਸਤੀ, ਮੋਗਾ ਜਿਲ਼੍ਹਾ ਮੋਗਾ ਤੇ 71/28-04-2021 ਅ/ਧ 21(ਏ)-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਸ਼ੀ ਮੁ:ਨੰ:154 ਮਿਤੀ 07-10-2014 ਅ/ਧ 326,323 ਭ:ਦ: ਥਾਣਾ ਸਦਰ ਮੋਗਾ ਵਿੱਚ, ਦੋ ਸਾਲ ਦੀ ਕੈਦ ਦੀ ਸਜਾ ਭੁਗਤ ਰਿਹਾ ਸੀ ਅਤੇ ਮਿਤੀ 23-04-2020 ਨੂੰ ਬਰਨਾਲਾ ਜੇਲ ਤੋਂ ਪੇਰੋਲ ਪਰ ਆਇਆ ਸੀ। ਜਿਸਦੀ ਵਾਪਸੀ 18-04-2021 ਨੂੰ ਬਣਦੀ ਸੀ। ਪਰ ਦੋਸ਼ੀ ਵਾਪਿਸ ਨਹੀ ਗਿਆ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਬੂਟਾ ਸਿੰਘ ਨੇ ਮੰਗਲ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਨਿੱਧਾਂਵਾਲਾ ਜਿਲ੍ਹਾ ਮੋਗਾ ਤੇ 41/28-04-2021 ਅ/ਧ 9 ਆਫ ਗੁੱਡ ਕੰਡਕਟ ਰਲੀਜ ਐਕਟ 1952 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।