ਬਠਿੰਡਾ 29 ਅਪ੍ਰੈਲ (ਪ. ਪ. ) : ਪੰਜਾਬ ਵਿੱਚ ਦਿਨ ਬ ਦਿਨ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ , ਅਜਿਹੇ ਵਿੱਚ ਸਿਆਸੀ ਪਾਰਟੀਆਂ ਵੱਲੋਂ ਵੀ ਆਗਾਮੀ ਚੋਣਾਂ ਨਜ਼ਦੀਕ ਆਉਂਦੀਆਂ ਦੇਖ ਪਾਬੰਦੀਆਂ ਦੇ ਬਾਵਜੂਦ ਵੱਡੇ ਇਕੱਠ ਕੀਤੇ ਜਾਂ ਰਹੇ ਹਨ। ਇਸੇ ਤਰ੍ਹਾਂ ਹੀ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਸਟੂਡੈਂਟ ਇਕਾਈ ਦਾ ਵੱਡਾ ਇਕੱਠ ਕੀਤਾ ਜਿਸਦੇ ਚਲਦਿਆ ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਨੇ ਪੱਤਰਕਾਰਾਂ ਨਾਲ ਖਾਸ ਗੱਲਬਾਤ ਕਰਦਿਆਂ ਕਿਹਾ ਕਿ ਜੋ ਅੱਜ ਸੁਖਬੀਰ ਸਿੰਘ ਬਾਦਲ ਦੇ ਘਰ ਵਿੱਚ ਐਸਓਆਈ (SOI) ਦਾ ਇੱਕ ਵੱਡਾ ਇਕੱਠ ਹੋਇਆ ਹੈ ਜਿਸ ਵਿੱਚ ਉਹ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ, “ਮੈਂ ਮੀਡੀਆ ਅਤੇ ਪ੍ਰਸ਼ਾਸਨ ਨੂੰ ਦਰਖਾਸਤ ਕਰਦਾ ਹਾਂ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ।”
“ਜਿਵੇਂ ਕਿ ਪਿਛਲੀ ਦਿਦਿਨਾਂ ਵਿੱਚ ਬਠਿੰਡਾ ਵਿੱਚ ਕਾਂਗਰਸ ਪਾਰਟੀ ਦੇ ਰੱਖੀ ਹੋਈ ਪ੍ਰੋਗਰਾਮ ਤੋਂ ਬਾਅਦ ਕਾਫੀ ਬਵਾਲ ਹੋਇਆ ਸੀ ਅਤੇ ਅਸੀਂ ਉਸ ਦੀ ਗਲਤੀ ਵੀ ਮੰਨੀ ਸੀ, ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਆਦੇਸ਼ਾਂ ਤੋਂ ਬਾਅਦ ਅਸੀਂ ਉਨ੍ਹਾਂ ਲੋਕਾਂ ਦੇ ਖਿਲਾਫ ਕਾਰਵਾਈ ਵੀ ਕਰਵਾਈ ਸੀ। ਕੀ ਹੁਣ ਇਕੱਠ ਕਰਨ ‘ਤੇ ਸੁਖਬੀਰ ਸਿੰਘ ਬਾਦਲ ਖੁਦ ਮੁਆਫੀ ਮੰਗਣਗੇ ? ਮੈਂ ਪੰਜਾਬ ਦੇ ਡੀਜੀਪੀ ਤੋਂ ਮੰਗ ਕਰਦਾ ਹਾਂ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹ ਸਿਰਫ਼ ਮੇਰੀ ਮੰਗਣੀ ਹੈ ਬਠਿੰਡਾ ਦੇ ਸਾਰੇ ਕਾਂਗਰਸੀ ਵਰਕਰਾਂ ਦੀ ਇਹ ਮੰਗ ਹੈ।”
ਇਸ ਪੂਰੇ ਮਾਮਲੇ ਨੂੰ ਲੈ ਕੇ ਲੰਬੀ ਪੁਲਿਸ ਦੇ ਐਸਐਚਓ ਚੰਦਰਸ਼ੇਖਰ ਦਾ ਕਹਿਣਾ ਹੈ ਕਿ Fir No 109 ਧਾਰਾ 188 ਦੇ ਚਲਦਿਆਂ ਰੌਬਿਨ ਬਰਾੜ ਅਤੇ ਤਕ਼ਰੀਬਨ 150 ਹੋਰ ਲੋਕਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪ੍ਰੰਤੂ ਸਾਡੇ ਸੂਤਰ ਦੱਸਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਦਾ ਨਾਂ ਵੀ ਇਸ ਐੱਫਆਈਆਰ ਦੇ ਵਿਚ ਸ਼ਾਮਿਲ ਹੈ ਪ੍ਰੰਤੂ ਪੁਲੀਸ ਨੇ ਇਸ ਮਾਮਲੇ ਦੀ ਅਜੇ ਪੁਸ਼ਟੀ ਨਹੀਂ ਕੀਤੀ ਹੈ। ਇੱਥੇ ਹੀ ਇਹ ਵੀ ਦੱਸਣਾ ਜਰੂਰੀ ਹੈ ਕਿ ਜਦੋਂ ਵੀ ਸੁਖਬੀਰ ਬਾਦਲ ਜਾਂ ਉਨ੍ਹਾਂ ਦੇ ਕਿਸੇ ਪਰਿਵਾਰਕ ਮੈਂਬਰ ਨੂ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਉਹ ਤੁਰੰਤ ਦਿੱਲੀ ਇਲਾਜ ਕਰਵਾਉਣ ਲਈ ਚਲੇ ਜਾਂਦੇ ਹਨ ਪਰ ਇਸ ਪ੍ਰਕਾਰ ਵੱਡੇ ਇਕੱਠ ਕਰਕੇ ਆਪਣੇ ਵਰਕਰਾਂ ਨੂ ਉਨ੍ਹਾਂ ਵੱਲੋਂ ਕਿਉ ਖਤਰੇ ਵਿੱਚ ਪਾਇਆ ਜਾਂ ਰਿਹਾ ਹੈ।