ਬਾਘਾਪੁਰਾਣਾ (ਪ.ਪ.) : ਸ਼ਹਿਰ ਬਾਘਾਪੁਰਾਣਾ ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਤੇ ਇਸ ਵਾਰ ਚਰਚਾ ਵਿਚ ਨੇੜਲੇ ਪਿੰਡ ਲਧਾਈਕੇ ਵਿਖੇ ਚੱਲ ਰਹੀ ਕਬੂਤਰਾਂ ਦੀ ਬਾਜ਼ੀ ਨੇ ਛੇੜੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬਾਘਾਪੁਰਾਣਾ ਪੁਲਿਸ ਨੇ ਕਬੂਤਰਾਂ ਦੀ ਬਾਜ਼ੀ ਲਾ ਰਹੇ 12 ਲੋਕਾਂ ਉੱਪਰ ਧਾਰਾ 188 ਅਤੇ 270 ਤਹਿਤ ਪਰਚਾ ਦਰਜ ਕੀਤਾ ਹੈ। ਉਕਤ ਲੋਕਾਂ ਵਿਚ 1.ਰਾਜਦੀਪ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਵਾਂਦਰ ਜਿਲ੍ਹਾ ਮੋਗਾ 2.ਹਰਜਿੰਦਰ ਸਿੰਘ ਪੁੱਤਰ ਨਿਰਮਲ ਸਿੰਘ 3.ਸੁਖਦੇਵ ਸਿੰਘ ਪੁੱਤਰ ਮੰਦਰ ਸਿੰਘ ਵਾਸੀਆਨ ਪਿੰਡ ਸੁੱਖਾਨੰਦ ਜਿਲ੍ਹਾ ਮੋਗਾ 4.ਕਿਰਨਦੀਪ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਕੋਠੇ ਰਾਲਾ (ਜਗਰਾਂਓ) 5.ਸੁਰਜੀਤ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਰਤਾਪ ਨਗਰ, ਵਾਰਡ ਨੰ:12, ਜਗਰਾਂਓ 6.ਬਹਾਦਰ ਸਿੰਘ ਪੁੱਤਰ ਮਲਕੀਤ ਸਿੰਘ 7.ਵੀਰ ਸਿੰਘ ਪੁੱਤਰ ਜਗਸੀਰ ਸਿੰਘ ਵਾਸੀਆਨ ਪਿੰਡ ਢਿੱਲਵਾਂ ਜਿਲ੍ਹਾ ਫਰੀਦਕੋਟ 8.ਲਖਵਿੰਦਰ ਸਿੰਘ ਪੁੱਤਰ ਪਰਮਪਾਲ ਸਿੰਘ ਵਾਸੀ ਮੀਰਾ ਹੇਰੀ ਜਿਲ੍ਹਾ ਸੰਗਰੂਰ 9.ਹਰਬੰਸ ਸਿੰਘ ਪੁੱਤਰ ਪਾਲ ਸਿੰਘ ਵਾਸੀ ਘਣੀਆਂ ਜਿਲ੍ਹਾ ਫਰੀਦਕੋਟ 10.ਸਤਨਾਮ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਰਾਜੇਆਣਾ ਜਿਲ੍ਹਾ ਮੋਗਾ 11.ਸੰਦੀਪ ਸਿੰਘ ਪੁੱਤਰ ਬੇਅੰਤ ਸਿੰਘ 12.ਸੁਖਚੈਨ ਸਿੰਘ ਪੁੱਤਰ ਨਾਮਲੂਮ ਵਾਸੀਆਨ ਪਿੰਡ ਨੱਥੋਕੇ ਜਿਲ੍ਹਾ ਮੋਗਾ ਸ਼ਾਮਿਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਮੁਖੀ ਹਰਮਨਜੀਤ ਸਿੰਘ ਅਤੇ ਥਾਣੇਦਾਰ ਗੁਰਸੇਵਕ ਸਿੰਘ ਨੇ ਦੱਸਿਆ ਕਿ ਡੀ. ਸੀ. ਮੋਗਾ ਵਲੋਂ ਕੋਰੋਨਾ ਨੂੰ ਠੱਲ ਪਾਉਣ ਲਈ ਅਜਿਹੇ ਜਨਤਕ ਸਮਾਗਮਾਂ ਉੱਪਰ ਪਾਬੰਦੀ ਲਗਾਈ ਹੋਈ ਹੈ ਇਸ ਲਈ ਪੁਲਿਸ ਵਲੋਂ ਕਬੂਤਰਬਾਜ਼ੀ ਜਾਂ ਹੋਰ ਚਾਹੇ ਕੋਈ ਵੀ ਗੇਮ ਹੋਵੇ ਉਸ ਨੂੰ ਹੋਣ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਦਹੁਰਾਉਂਦਾ ਕੋਈ ਪਾਇਆ ਗਿਆ ਤਾਂ ਉਸ ਉੱਪਰ ਪੁਲਿਸ ਵਲੋਂ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।