ਬਠਿੰਡਾ – ਕੋਰੋਨਾ ਕਾਲ ਦੋਰਾਨ ਵੀ ਸਿਆਸੀ ਪਾਰਟੀਆਂ ਇਕੱਠ ਕਰਨ ਤੋਂ ਗੁਰੇਜ ਨਹੀਂ ਕਰ ਰਹੀਆਂ, ਅਜਿਹੇ ਵਿੱਚ ਖੁਦ ਦੇ ਇਲਾਜ ਲਈ ਦਿੱਲੀ ਜਾਣ ਵਾਲੇ ਬਾਦਲ ਪਰਿਵਾਰ ਵੱਲੋਂ ਆਪਣੇ ਵਰਕਰਾਂ ਦੀਆਂ ਜਾਨਾਂ ਖਤਰੇ ਵਿੱਚ ਪਾਈਆਂ ਜਾ ਰਹੀਆਂ ਹਨ ਤੇ ਜਿਸ ਤਹਿਤ ਹੀ ਬੀਤੇ ਦਿਨ ਪਿੰਡ ਬਾਦਲ ਵਿਚ ਸੁਖਬੀਰ ਸਿੰਘ ਬਾਦਲ ਦੇ ਘਰ ਵਿੱਚ ਐਸਓਆਈ (SOI) ਦਾ ਇੱਕ ਵੱਡਾ ਇਕੱਠ ਹੋਇਆ ਸੀ, ਜਿਸ ਵਿੱਚ ਉਹ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਸਨ। ਪੁਲਿਸ ਨੇ ਜ਼ਿਆਦਾ ਇਕੱਠ ਕਰਨ ਅਤੇ ਕੋਰੋਨਾ ਨਿਯਮਾਂ ਦੀਆਂ ਉਲੰਘਣਾ ਦੇ ਦੋਸ਼ ਵਿਚ ਪੁਲਿਸ ਨੇ 188 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਸੁਖਬੀਰ ਬਾਦਲ, ਸਾਬਕਾ ਵਿਧਾਇਕ ਹਰਪ੍ਰੀਤ ਸਿੰਘ, ਰੋਬਿਨ ਬਰਾੜ ਅਤੇ ਭੀਮ ਵੜੈਚ ਸਮੇਤ 100-150 ਲੋਕਾਂ ਖਿਲਾਫ ਪਰਚਾ ਦਰਜ ਕੀਤਾ ਹੈ।