ਥਾਣਾ ਬੱਧਨੀ ਕਲਾਂ
ਇਹ ਮੁਕੱਦਮਾਂ ਦਰਖਾਸਤ ਨੰਬਰੀ 459/ਪੀ.ਸੀ 7/20 ਮਿਤੀ 11-03-2020, ਬਾਅਦ ਪੜਤਾਲ ਮੁੱਖ ਅਫਸਰ ਥਾਣਾ ਬੱਧਨੀ ਕਲਾਂ, ਬਾਅਦ ਸਹਿਮਤੀ ਉਪ ਕਪਤਾਨ ਪੁਲਿਸ ਨਿਹਾਲ ਸਿੰਘ ਵਾਲਾ, ਬਾਹੁਕਮ ਐਸ.ਐਸ.ਪੀ ਸਾਹਿਬ ਮੋਗਾ ਜੀ ਦੇ ਦਰਜ ਰਜਿਸਟਰ ਕੀਤਾ ਗਿਆ ਕਿ ਦਰਖਾਸਤੀ ਨੇ ਪਿੰਡ ਦੋਧਰ ਗਰਬੀ ਵਿਖੇ 4 ਮਰਲੇ ਜਗ੍ਹਾ ਵਿੱਚ ਮਕਾਨ ਬਣਾਇਆ ਹੋਇਆ ਸੀ ਅਤੇ ਸਾਲ 2006 ਵਿੱਚ ਦਰਖਾਸਤੀ ਪਰਿਵਾਰ ਸਮੇਤ ਮੰਡੀ ਕਿਿਲਆਂਵਾਲੀ ਵਿਖੇ ਚਲਾ ਗਿਆ ਸੀ ਤਾਂ ਪਿਛੋਂ ਦੋਸ਼ੀਆਂ ਨੇ ਸਾਜਬਾਜ ਹੋ ਕੇ, ਦਰਖਾਸਤੀ ਦੇ ਮਕਾਨ ਦੇ ਤਾਲੇ ਤੋੜ ਕੇ, ਮਕਾਨ ਪਰ ਕਬਜਾ ਕਰਕੇ, ਉਕਤ ਮਕਾਨ ਅਗੇ ਵੇਚ ਦਿੱਤਾ ਅਤੇ ਮਕਾਨ ਅੰਦਰ ਪਿਆ ਸਮਾਨ ਚੋਰੀ ਕਰਕੇ ਲੈ ਗਏ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਸੁਰਜੀਤ ਸਿੰਘ ਨੇ 1.ਸੁਰਜੀਤ ਕੌਰ ਪਤਨੀ ਅਮਰਜੀਤ ਸਿੰਘ ਵਾਸੀ ਦੋਧਰ ਗਰਬੀ 2.ਜੱਗਾ ਸਿੰਘ ਪੁੱਤਰ ਮੇਜਰ ਸਿੰਘ 3. ਹਰੀਸ਼ ਚੰਦਰ ਪੁੱਤਰ ਜਗਦੀਸ਼ ਰਾਏ 4.ਦਵਿੰਦਰ ਸਿੰਘ ਉਰਫ ਬੂਟਾ ਸਿੰਘ ਸਾਬਕਾ ਪੰਚ ਪੁੱਤਰ ਗੁਰਦੇਵ ਸਿੰਘ 5.ਗੁਰਦੀਪ ਸਿੰਘ ਪੁੱਤਰ ਕੇਵਲ ਸਿੰਘ 6.ਸੁਖਮੰਦਰ ਸਿੰਘ ਸਿਧੂ ਵਸੀਕਾ ਨਵੀਸ, ਪੁੱਤਰ ਸੁਦਾਗਰ ਸਿੰਘ ਵਾਸੀਆਨ ਦੋਧਰ ਸ਼ਰਕੀ ਤੇ 53/05-05-2021 ਅ/ਧ 420, 380, 120(ਬੀ) ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਦੋਸ਼ੀ ਨੇ ਬਿਨਾਂ ਕਿਸੇ ਮਨਜੂਰੀ/ਪਾਸ ਦੇ, ਬਿਨ੍ਹਾ ਮਾਸਕ ਲਗਾਏ ਆਪਣੀ ਕਰਿਆਣੇ ਦੀ ਦੁਕਾਨ ਖੋਲ ਕੇ, ਗਾਹਕਾਂ ਨੂੰ ਸਮਾਨ ਵੇਚ ਰਿਹਾ ਸੀ।ਜਿਸਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਗਸੀਰ ਸਿੰਘ ਨੇ ਜਸਪ੍ਰੀਤ ਸਿੰਘ ਉਰਫ ਜੱਸਾ ਪੁੱਤਰ ਬਿੱਕਰ ਸਿੰਘ ਵਾਸੀ ਰਾਊਕੇ ਰੋਡ, ਬਾਬਾ ਜੀਵਨ ਸਿੰਘ ਨਗਰ, ਬੱਧਨੀ ਕਲਾਂ ਜਿਲ੍ਹਾ ਮੋਗਾ ਤੇ 54/05-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਦੋਸ਼ੀ ਬਿਨ੍ਹਾ ਮਾਸਕ ਲਗਾਏ ਘੁੰਮਦਾ ਹੋਇਆ ਮਿਿਲਆ।ਜਿਸਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਅਸ਼ੋਕ ਕੁਮਾਰ ਨੇ ਰਾਜਵੀਰ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਡੋਗਰ ਬਸਤੀ ਚੜਿੱਕ ਤੇ 85/05-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਮੁਦਈ ਨੇ ਦਰਜ ਕਰਾਇਆ ਕਿ ਉਸਨੇ ਆਪਣਾ ਮੋਟਰਸਾਈਕਲ ਹੀਰੋ ਡੀਲੈਕਸ ਨੰਬਰੀ ਪੀ.ਬੀ 05-ਐਕਸ-1135 ਕੋਰਟ ਕੰਪਲੈਕਸ ਬਾਘਾਪੁਰਾਣਾ ਵਿਖੇ ਖੜਾ ਕੀਤਾ ਸੀ। ਜਿਥੋਂ ਕੋਈ ਨਾਮਲੂਮ ਵਿਅਕਤੀ ਮੁਦਈ ਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ। ਜਿਸਦੀ ਪੜਤਾਲ ਕਰਨ ਤੇ ਮੁਦਈ ਨੂੰ ਪਤਾ ਲੱਗਾ ਕਿ ਦੋਸ਼ੀ ਗੁਰਵਿੰਦਰ ਸਿੰਘ ਉਰਫ ਗਿੰਦਾ ਨੇ ਮੁਦਈ ਦਾ ਮੋਟਰਸਾਈਕਲ ਚੋਰੀ ਕੀਤਾ ਹੈ। ਕੁੱਲ ਮਲੀਤੀ:-20,000/- ਰੁਪਏ।
ਸ:ਥ: ਅੰਗਰੇਜ ਸਿੰਘ ਨੇ ਗੁਰਵਿੰਦਰ ਸਿੰਘ ਉਰਫ ਗਿੰਦਾ ਪੁੱਤਰ ਲਖਵੀਰ ਸਿੰਘ ਵਾਸੀ ਮਾਹਲਾ ਕਲਾਂ ਜਿਲ੍ਹਾ ਮੋਗਾ ਤੇ 73/05-05-2021 ਅ/ਧ 379 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਨਿਹਾਲ ਸਿੰਘ ਵਾਲ
ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ, ਮੁੱਖ ਅਫਸਰ ਥਾਣਾ ਨਿਹਾਲ ਵਾਲਾ ਵੱਲੋਂ ਸਮਝਾਉਣ ਦੇ ਬਾਵਜੂਦ ਦੋਸ਼ੀਆਂ ਨੇ ਮੇਨ ਚੋਂਕ ਨਿਹਾਲ ਸਿੰਘ ਵਾਲਾ ਵਿਖੇ ਇਕੱਠ ਕਰਕੇ ਧਰਨਾ ਲਗਾ ਦਿੱਤਾ ਅਤੇ ਧਰਨੇ ਦੋਰਾਨ ਦੋਸ਼ੀਆਂ ਨੇ ਨਾ ਤਾਂ ਮਾਸਕ ਪਹਿਣੇ ਸਨ ਅਤੇ ਨਾ ਹੀ ਸ਼ੋਸ਼ਲ ਡਿਸਟੈਨਸਿੰਗ ਦਾ ਪਾਲਣ ਕਰ ਰਹੇ ਸਨ।ਜਿਹਨਾ ਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਰਸ਼ਪਾਲ ਸਿੰਘ ਨੇ 1.ਰੂਪ ਲਾਲ ਮਿੱਤਲ ਪ੍ਰਧਾਨ ਮਨਿਆਰੀ ਯੂਨਿਅਨ ਨਿਹਾਲ ਸਿੰਘ ਵਾਲਾ 2.ਹਰਜਿੰਦਰ ਸਿੰਘ ਅੰਮ੍ਰਿਤਸਰ ਕਲਾਥ ਹਾਊਸ ਪਰਧਾਨ ਕਲਾਥ ਯੂਨੀਅਨ ਨਿਹਾਲ ਸਿੰਂਘ ਵਾਲਾ 3.ਜੋਗਿੰਦਰ ਸਿੰਘ ਉਰਫ ਬੱਬੀ 4.ਪਵਨ ਕੁਮਾਰ ਬੰਟੀ 5.ਸ਼ਮਸ਼ੇਰ ਸਿੰਘ ਮਾਲਵਾ ਟੈਂਟ ਹਾਊਸ 6.ਦੀਪਾ ਗਣਪਤੀ ਗਾਰਮੈਂਟਸ 7.ਪਰਦੀਪ ਕੁਮਾਰ ਉਰਫ ਬਿੱਟੂ 8.ਜਸਪਤ ਰਾਏ ਸਾਬਕਾ ਏ.ਐਸ.ਆਈ 9.ਕਾਮਰੇਡ ਚਰੰਜੀ ਲਾਲ 10.ਜੱਸੀ ਸੱਚ ਗਾਰਮੈਂਟਸ ਅਤੇ 30/35 ਅਣਪਛਾਤੇ ਵਿਅਕਤੀ ਤੇ 73/05-05-2021 ਅ/ਧ 188,269,270 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਦਰ ਮੋਗਾ
ਦੋਰਾਨੇ ਗਸ਼ਤ ਥਾਣੇਦਾਰ ਜਗਜੀਤ ਸਿੰਘ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀਆਨ ਵੱਡੇ ਪੱਧਰ ਤੇ ਹੈਰੋਇਨ ਵੇਚਣ ਦਾ ਕੰਮ ਕਰਦੇ ਹਨ। ਜੋ ਅੱਜ ਹੀਰੋ ਸਪਲੈਂਡਰ ਮੋਟਰਸਾਈਕਲ ਨੰਬਰੀ ਪੀ.ਬੀ 02-ਈ-0738 ਪਰ ਸਵਾਰ ਹੋ ਕੇ ਫਿਰੋਜਪੁਰ ਤੋਂ ਮੋਗਾ ਸਾਈਡ ਨੂੰ ਆ ਰਹੇ ਹਨ। ਜਿਸਤੇ ਅਗਲੀ ਕਾਰਵਾਈ ਲਈ ਸ:ਥ: ਮਲਕੀਤ ਸਿੰਘ 726/ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਸਿਕੰਦਰ ਸਿੰਘ ਪਾਸੋਂ 120 ਗ੍ਰਾਂਮ ਹੈਰੋਇਨ, ਦੋਸ਼ੀ ਮੁਖਤਿਆਰ ਸਿੰਘ ਪਾਸੋਂ 40 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਬਲਕਾਰ ਸਿੰਘ ਪਾਸੋਂ 100 ਗ੍ਰਾਂਮ ਹੈਰੋਇਨ (ਕੁੱਲ 260 ਗ੍ਰਾਂਮ ਹੈਰੋਇਨ) ਬ੍ਰਾਂਮਦ ਕਰ ਲਈ ਗਈ। ਸ:ਥ: ਮਲਕੀਤ ਸਿੰਘ ਨੇ 1.ਸਿਕੰਦਰ ਸਿੰਘ ਪੁੱਤਰ ਬਲਕਾਰ ਸਿੰਘ ਵਾਸੀ ਗੁੰਮਨਾਮਪੁਰਾ ਜਿਲ੍ਹਾ ਸ਼੍ਰੀ ਅੰਮ੍ਰਿਤਸਰ ਸਾਹਿਬ 2.ਮੁਖਤਿਆਰ ਸਿੰਘ ਪੁੱਤਰ ਪਾਲਾ ਸਿੰਘ ਵਾਸੀ ਪਛਾੜੀਆਂ ਜਿਲ੍ਹਾ ਫਿਰੋਜਪੁਰ 3.ਬਲਕਾਰ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਕਿਲਚੇਕੇ ਜਿਲ੍ਹਾ ਫਿਰੋਜਪੁਰ ਤੇ 47/05-05-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਦੋਸ਼ੀ ਕੈਨ ਪਲਾਸਟਿਕ ਰੱਖ ਕੇ ਬੈਠਾ ਦਿਖਾਈ ਦਿੱਤਾ। ਜਿਸਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਤਲਾਸ਼ੀ ਲੈਣ ਤੇ ਦੋਸ਼ੀ ਦੇ ਕੈਨ ਪਲਾਸਟਿਕ ਵਿਚੋਂ 40 ਬੋਤਲਾਂ ਸ਼ਰਾਬ ਨਜਾਇਜ ਬ੍ਰਾਂਮਦ ਹੋਈ। ਹੋਲ: ਪਰਮਜੀਤ ਸਿੰਘ ਨੇ ਬੋਹੜ ਸਿੰਘ ਪੁੱਤਰ ਦਰਸ਼ਨ ਸਿੰਂਘ ਵਾਸੀ ਸੈਦ ਜਲਾਲਪੁਰ ਜਿਲ੍ਹਾ ਮੋਗਾ ਤੇ 74/05-05-2021 ਅ/ਧ 61-1-14 ਐਕਸਾਈਜ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।