ਥਾਣਾ ਫਤਿਹਗੜ੍ਹ ਪੰਜਤੂਰ
ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਦੋਸ਼ੀ ਬਿਨ੍ਹਾ ਮਾਸਕ ਪਹਿਣੇ, ਖੋਖਾ ਖੋਲ ਕੇ, ਕੱਟਿੰਗ (ਵਾਲ ਕੱਟਣ) ਦਾ ਕੰਮ ਕਰ ਰਿਹਾ ਸੀ।ਜਿਸਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਦਿਲਬਾਗ ਸਿੰਘ ਨੇ 1.ਗੋਰਵ ਕੁਮਾਰ ਪੁੱਤਰ ਸ਼ੇਰ ਸਿੰਘ ਵਾਸੀ ਫਤਿਹਗੜ੍ਹ ਪੰਜਤੂਰ ਜਿਲ੍ਹਾ ਮੋਗਾ ਤੇ 22/07-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ੀ ਨੇ ਕੋਵਿਡ-19 ਮਹਾਂਮਾਰੀ ਦੇ ਸਬੰਧ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਦੇ ਹੋਏ, ਆਪਣੇ ਆਟੋ ਰਿਕਸ਼ਾ ਨੰਬਰੀ ਪੀ.ਬੀ 10-ਈ.ਐਸ-3370 ਵਿੱਚ ਜਿਆਦਾ ਸਵਾਰੀਆਂ ਬੈਠਾਈਆਂ ਸਨ। ਜਿਸਦੀ ਫੋਟੋ ਖਿੱਚ ਕੇ ਕਿਸੇ ਨੇ ਸ਼ੋਸ਼ਲ ਮੀਡੀਆ ਪਰ ਵਾਇਰਲ ਕਰ ਦਿੱਤੀ ਹੈ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਗੁਰਦੀਪ ਸਿੰਘ ਨੇ ਨਿਰਵੈਰ ਸਿੰਘ ਪੁੱਤਰ ਹਰੀ ਸਿੰਘ ਵਾਸੀ ਤਾਰੇਵਾਲਾ ਜਿਲ੍ਹਾ ਮੋਗਾ ਤੇ 60/07-05-2021 ਅ/ਧ 188 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬਾਘਾਪੁਰਾਣਾ
ਦੋਰਾਨੇ ਗਸ਼ਤ ਪੁਲਿਸ ਪਾਰਟੀ ਨੂੰ ਦੋਸ਼ੀ ਪੈਦਲ ਆਊਂਦਾ ਦਿਖਾਈ ਦਿੱਤਾ। ਜਿਸਨੇ ਪੁਲਿਸ ਪਾਰਟੀ ਨੂੰ ਦੇਖ ਕੇ, ਘਬਰਾ ਕੇ, ਆਪਣੀ ਜੇਬ ਵਿਚੋਂ ਇਕ ਲਿਫਾਫਾ ਹੇਠਾਂ ਸੁੱਟ ਦਿੱਤਾ। ਜਿਸਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਤਲਾਸ਼ੀ ਲੈਣ ਤੇ ਦੋਸ਼ੀ ਵੱਲੋਂ ਸੁੱਟੇ ਲਿਫਾਫੇ ਵਿਚੋਂ 5 ਗ੍ਰਾਂਮ ਹੈਰੋਇਨ ਬ੍ਰਾਂਮਦ ਹੋਈ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਥਾਣੇਦਾਰ ਜਗਜੀਤ ਸਿੰਘ ਨੇ ਮਨਦੀਪ ਸਿੰਘ ਪੁੱਤਰ ਵਜੀਰ ਸਿੰਘ ਵਾਸੀ ਕੋਟਲਾ ਮੇਹਰ ਸਿੰਘ ਵਾਲਾ ਜਿਲ੍ਹਾ ਮੋਗਾ ਤੇ 76/07-05-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਪੁਲਿਸ ਪਾਰਟੀ ਨੂੰ ਦੋਸ਼ੀ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ, ਘਬਰਾ ਕੇ, ਪਿਛੇ ਨੂੰ ਮੁੜਨ ਲੱਗਾ ਤਾਂ ਦੋਸ਼ੀ ਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ, ਉਸਦੀ ਤਲਾਸ਼ੀ ਲੈਣ ਤੇ, ਦੋਸ਼ੀ ਪਾਸੋਂ 5 ਗ੍ਰਾਂਮ ਹੈਰੋਇਨ ਬ੍ਰਾਂਮਦ ਹੋਈ।ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਮਲਕੀਤ ਸਿੰਘ ਨੇ ਅਕਾਸ਼ਦੀਪ ਪੁੱਤਰ ਦੋਲਤ ਰਾਮ ਵਾਸੀ ਨੇੜੇ ਸ਼ਹੀਦੀ ਪਾਰਕ ਮੋਗਾ ਜਿਲ੍ਹਾ ਮੋਗਾ ਤੇ 87/07-05-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਧਰਮਕੋਟ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋਸ਼ਣ ਵਿਿਦਆਂ ਨੇ ਜਲੰਧਰ ਬਾਈਪਾਸ ਧਰਮਕੋਟ ਪਰ ਆਪਣਾ “ਸ਼ਾਮ”ਢਾਬਾ ਖੋਲਿਆ ਹੋਇਆ ਹੈ ਅਤੇ ਢਾਬੇ ਅੰਦਰ ਬਣੇ ਕਮਰਿਆਂ ਵਿੱਚ ਦੇਹ ਵਪਾਰ ਦਾ ਧੰਦਾ ਕਰਕੇ ਮੋਟੀ ਰਕਮ ਵਸੂਲਦੀ ਹੈ। ਜੇਕਰ ਹੁਣੇ ਰੇਡ ਕੀਤੀ ਜਾਵੇ ਤਾਂ ਢਾਬੇ ਦੇ ਕਮਰਿਆਂ ਵਿੱਚੋਂ ਦੇਹ ਵਪਾਰ ਵਾਲੇ ਗਾਹਕ ਕਾਬੂ ਆ ਸਕਦੇ ਹਨ। ਜਿਸਤੇ ਮੁਕੱਦਮਾਂ ਉਕਤ ਦਰਜ ਰਜਿਸਟਰ ਕੀਤਾ ਗਿਆ। ਇੰਸ: ਕਰਮਜੀਤ ਸਿੰਘ ਨੇ ਵਿਿਦਆ ਪਤਨੀ ਸ਼ਾਮ ਸਿੰਘ ਵਾਸੀ ਜਲੰਧਰ ਬਾਈਪਾਸ, ਧਰਮਕੋਟ ਜਿਲ੍ਹਾ ਮੋਗਾ ਤੇ 75/07-05-2021 ਅ/ਧ 3,4,5,6,7 ਇਮੋਰਲ ਟਰੈਫਕ ਪੀਵੈਨਸ਼ਨ ਐਕਟ 1956 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।