ਥਾਣਾ ਧਰਮਕੋਟ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਵਕਤ ਕਰੀਬ 6.00 ਵਜ੍ਹੇ ਸ਼ਾਮ ਦਾ ਹੋਵੇਗਾ ਕਿ ਉਸਦੀ ਮਾਂ ਬਲਵਿੰਦਰ ਕੌਰ ਉਮਰ 55 ਸਾਲ ਜੋ ਘਰ ਵਿੱਚ ਨਾਂ ਮਾਰੋ ਨਾਂ ਮਾਰੋ ਦਾ ਰੋਲਾ ਪਾ ਰਹੀ ਸੀ ਤਾਂ ਉਸਨੇ ਦੇਖਿਆ ਕਿ ਦੋਸ਼ੀ ਮਨਪ੍ਰੀਤ ਸਿੰਘ ਉਸਦੇ ਘਰ ਵਿੱਚ ਸੀ ਜਿਸਨੇ ਹੱਥ ਵਿੱਚ ਲੋਹੇ ਦੀ ਭਾਰੀ ਚੀਜ ਫੜੀ ਹੋਈ ਸੀ ਜਿਸਨੇ ਉਸਦੇ ਦੇਖਦੇ ਦੇਖਦੇ ਉਸਦੀ ਮਾਂ ਬਲਵਿੰਦਰ ਕੌਰ ਦੇ ਸਿਰ ਵਿੱਚ ਮਾਰੀ ਜਿਸ ਨਾਲ ਉਸਦੀ ਮਾਤਾ ਬਲਵਿੰਦਰ ਕੌਰ ਦੀ ਮੋਕਾ ਪਰ ਮੌਤ ਹੋ ਗਈ।ਵਜ੍ਹਾ ਰੰਜਿਸ਼ ਪੈਸਿਆਂ ਨੂੰ ਲੈ ਕੇ ਝਗੜਾ।ਜਿਸਤੇ ਦੋਸ਼ੀ ਖਿਲ਼ਾਫ ਮਕੁੱਦਮਾ ਦਰਜ ਰਿਜਸਟਰ ਕੀਤਾ ਗਿਆ।ਐਸ ਆਈ ਗੁਲਜਿੰਦਰਪਾਲ ਸਿੰਘ ਨੇ ਮਨਪ੍ਰੀਤ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਧਰਮਕੋਟ ਤੇ 76/08-05-2021 ਅ/ਧ 302/452/506 ਭ:ਦ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮੈਹਿਣਾ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਉਹ ਆਪਣੀ ਮਹਿੰਦਰਾ ਪਿੱਕਅੱਪ ਗੱਡੀ ਨੰਬਰੀ ਪੀ ਬੀ 10 ਐਚ ਪੀ 9345 ਪਰ ਫਿਰੋਜਪੁਰ ਤੋਂ ਵਾਪਿਸ ਲੁਧਿਆਣਾ ਨੂੰ ਜਾ ਰਿਹਾ ਸੀ ਤਾਂ ਪਿਛੇ ਤੋਂ ਇੱਕ ਸਵਿਫਟ ਕਾਰ ਆਈ ਅਤੇ ਉਸਦੀ ਗੱਡੀ ਦੇ ਅੱਗੇ ਕਰਕੇ ਉਸਦੀ ਗੱਡੀ ਰੋਕ ਕੇ ਉਸਦੀ ਮਹਿੰਦਰਾ ਪਿੱਕਅੱਪ ਗੱਡੀ ਖੋਹ ਕੇ ਲੈ ਗਏ।ਮਲੀਤੀ ਕਰੀਬ 3 ਲੱਖ ਰੁਪਏ।ਜਿਸਤੇ ਨਾਮਾਲੂਮ ਦੋਸ਼ੀਆਂ ਖਿਲ਼ਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਸੁਲੱਖਣ ਸਿੰਘ ਨੇ 5 ਨਾਮਾਲੂਮ ਆਦਮੀ ਤੇ 31/08-05-2021 ਅ/ਧ 379ਬੀ ਭ:ਦਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਫਤਿਹਗੜ੍ਹ ਪੰਜਤੂਰ
ਮੁਦਈ ਨੇ ਦਰਜ ਰਜਿਸਟਰ ਕਰਾਇਆ ਕਿ ਜਦੋ ਉਹ ਸ਼ਾਮ ਨੂੰ ਘਰੋਂ ਬਾਹਰ ਆਇਆ ਤਾਂ ਦੋਸ਼ੀਆਂਨ ਬਹਾਰ ਖੜੇ ਸਨ ਜਿਨਾਂ ਨੇ ਉਸਨੂੰ ਫੜ ਕੇ ਕੁੱਟਣਾ ਮਾਰਨਾ ਸਰੂ ਕਰ ਦਿੱਤਾ ਜਦੋ ਮੁਦਈ ਨੇ ਮੋਕਾ ਤੌ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀਆਂ ਨੇ 315 ਬੋਰ ਰਾਇਫਲ ਨਾਲ ਉਸਦੇ ਮਗਰ ਫਾਇਰ ਕੀਤੇ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਿਸਤੇ ਦੋਸ਼ੀਆਂ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਸ:ਥ:ਦਿਲਬਾਗ ਸਿੰਘ ਨੇ 1.ਮਹਿਲ ਸਿੰਘ ਸਰਪੰਚ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਖੰਬੇ 2.ਜਰਨੈਲ ਸਿੰਘ ਪੁੱਤਰ ਨਿਸ਼ਾਨ ਸਿੰਘ 3.ਸੂਬਾ ਸਿੰਘ ਪੁੱਤਰ ਦਲਜੀਤ ਸਿੰਘ 4.ਸਰਬਜੀਤ ਸਿੰਘ ਪੁੱਤਰ ਦਲਜੀਤ ਸਿੰਘ 5.ਇਕਬਾਲ ਸਿੰਘ ਪੁੱਤਰ ਬੋਹੜ ਸਿੰਘ 6.ਚੈਨ ਸਿੰਘ ਪੁੱਤਰ ਨਾਥਾ ਸਿੰਘ ਵਾਸੀਆਨ ਪਿੰਡ ਖੰਬੇਤੇ 23/08-05-2021 ਅ/ਧ 336/506/148/149 ਭ:ਦ, 27,54,59 ਅਸਲਾ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਮੈਹਿਣਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਨੂੰ ਟੀ.ਵੀ ਐਸ ਸਕੂਟਰੀ ਨੰਬਰੀ ਪੀ ਬੀ 10 ਐਚ ਕੇ 7486 ਸਮੇਤ ਗ੍ਰਿਫਤਾਰ ਕਰਕੇ ਉਸ ਪਾਸੋਂ 2 ਕਿੱਲੋਗ੍ਰਾਂਮ ਅਫੀਮ ਬ੍ਰਾਂਮਦ ਕੀਤੀ ਗਈ।ਜਿਸਤੇ ਦੋਸ਼ੀ ਖਿਲਾਫ ਮਕੁੱਦਮਾ ਦਰਜ ਰਜਿਸਟਰ ਕੀਤਾ ਗਿਆ।ਐਸ ਆਈ ਪਾਲ ਸਿੰਘ ਨੇ 1.ਅਮਨਪ੍ਰੀਤ ਸਿੰਘ ਉਰਫ ਰਿੱਕੀ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਸਾਈ ਅਨੰਦ ਰੈਜੀਡੈਸ , ਉਬਰ ਖੇੜ ਰੋਡ ਪਿੱਪਲ ਗਾਓ ਬਸਵੰਤ ਜਿਲਾਂ ਮਾਸਕ ਮਾਹਾਰਾਸ਼ਟਰ ਹਾਲ ਐਚ ਬਲਾਕ ਸਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਲੁਧਿਆਣਾ ਤੇ 30/08-05-2021 ਅ/ਧ 18/61/85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।