ਥਾਣਾ ਸਿਟੀ ਸਾਊਥ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਦੋ ਨਾਮਲੂਮ ਵਿਅਕਤੀਆਂ ਨੇ ਇਕ ਟਰੱਕ ਨੰਬਰੀ ਪੀ.ਬੀ 10-ਜੀ.ਜੈਡ-6937 ਮਾਰਕਾ ਅਸ਼ੋਕਾ ਲੇਲੈਂਡ ਵਿੱਚ ਕਾਫੀ ਗਊਆਂ ਲੱਦੀਆਂ ਹੋਈਆਂ ਹਨ। ਜੋ ਭੁੱਖੀਆਂ ਪਿਆਸੀਆਂ ਇਕ ਦੂਜੀ ਨਾਲ ਨੂੜ ਕੇ ਬੰਨੀਆਂ ਹੋਈਆਂ ਹਨ ਅਤੇ ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਦੋਸ਼ੀਆਂ ਨੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਟਰੱਕ ਵਿਚੋਂ ਕੁੱਲ 13 ਗਊਆਂ ਬ੍ਰਾਂਮਦ ਕਰ ਲਈਆਂ ਗਈਆਂ। ਜਿਹਨਾ ਨੂੰ ਗੋਬਿੰਦ ਸਰਕਾਰੀ ਗਊਸ਼ਾਲਾ, ਬਸਤੀ ਮੋਹਨ ਸਿੰਘ, ਚੜਿੱਕ ਰੋਡ ਮੋਗਾ ਵਿਖੇ ਦੇ ਦਿੱਤਾ ਗਿਆ। ਥਾਣੇਦਾਰ ਬਲਵਿੰਦਰ ਸਿੰਘ ਨੇ 1.ਮਨਪ੍ਰੀਤ ਸਿੰਘ ਪੁੱਤਰ ਦਲਵਿੰਦਰ ਸਿੰਘ ਵਾਸੀ ਬੁਜਗਰ ਜਿਲ੍ਹਾ ਲੁਧਿਆਣਾ (ਦਿਹਾਤੀ) 2.ਜਸਪ੍ਰੀਤ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਕੋਠੇ ਫਾਤਿਹਦੀਨ ਸ਼ੇਰਪੁਰ ਚੋਂਕ ਨੇੜੇ ਥਾਣਾ ਜਗਰਾਂਓ ਜਿਲ੍ਹਾ ਲੁਧਿਆਣਾ (ਦਿਹਾਤੀ) ਤੇ 88/09-05-2021 A/D The prevention of cruelty to Animal Act, 188 B:d: Aqy 51 Disaster management act 2005 ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਕੋਟ ਈਸੇ ਖਾਂ
ਕੋਵਿਡ-19 ਮਹਾਂਮਾਰੀ ਦੇ ਸਬੰਧ ਵਿੱਚ ਲਗਾਏ ਗਏ ਲੋਕਡਾਉਣ ਦੋਰਾਨ ਦੋਸ਼ੀ ਬਿਨ੍ਹਾ ਮਾਸਕ ਪਹਿਣੇ,ਆਪਣੀ ਕਬਾੜ ਦੀ ਦੁਕਾਨ ਖੋਲ ਕੇ, ਗਾਹਕਾਂ ਨੂੰ ਸਮਾਨ ਵੇਚਣ ਅਤੇ ਖਰੀਦਣ ਲਈ ਬੈਠਾ ਸੀ॥ਜਿਸਨੇ ਅਜਿਹਾ ਕਰਕੇ ਮਾਨਯੋਗ ਡੀ.ਸੀ ਸਾਹਿਬ ਜੀ ਦੇ ਹੁਕਮਾਂ ਦੀ ਉਲਘਣਾ ਕੀਤੀ ਹੈ। ਜਿਸਤੇ ਮੁਕੱਦਮਾ ਉਕਤ ਦਰਜ ਰਜਿਸਟਰ ਕੀਤਾ ਗਿਆ। ਸ:ਥ: ਜਗਤਾਰ ਸਿੰਘ ਨੇ ਖਰੈਤੀ ਲਾਲ ਪੁੱਤਰ ਰਾਮ ਚੰਦ ਵਾਸੀ ਬਾਬਾ ਤੋਤਲ ਵਾਲੀ ਗਲੀ, ਕੋਟ ਈਸੇ ਖਾਂ ਜਿਲ੍ਹਾ ਮੋਗਾ ਤੇ 55/09-05-2021 ਅ/ਧ 188,269 ਭ:ਦ: ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਬੱਧਨੀ ਕਲਾਂ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀ ਪਰਬਤ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 5 ਗ੍ਰਾਂਮ ਹੈਰੋਇਨ ਬ੍ਰਾਂਮਦ ਕੀਤੀ ਗਈ ਅਤੇ ਦੋਰਾਨੇ ਤਫਤੀਸ਼ ਦੋਸ਼ੀ ਜਸਪਾਲ ਸਿੰਘ ਅਤੇ ਗੁਰਦੀਪ ਸਿੰਘ ਉਰਫ ਗੋਰਾ ਨੂੰ ਮੁਕੱਦਮਾਂ ਵਿੱਚ ਨਾਮਜਦ ਦੋਸ਼ੀ ਕਰਕੇ, ਗ੍ਰਿਫਤਾਰ ਕਰ ਲਿਆ ਗਿਆ। ਥਾਣੇਦਾਰ ਮੰਗਲ ਸਿੰਘ ਨੇ 1.ਪਰਬਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਕੱੁਸਾ ਜਿਲ੍ਹਾ ਮੋਗਾ 2.ਜਸਪਾਲ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਮਾਣੂੰਕੇ ਸੰਧੂ ਜਿਲ੍ਹਾ ਲੁਧਿਆਣਾ 3.ਗੁਰਦੀਪ ਸਿੰਘ ਉਰਫ ਗੋਰਾ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕੁੱਸਾ ਜਿਲ੍ਹਾ ਮੋਗਾ ਤੇ 56/09-05-2021 ਅ/ਧ 21(ਏ),29-61-85 ਐਨ.ਡੀ.ਪੀ.ਐਸ ਐਕਟ ਥਾਣਾ ਬੱਧਨੀ ਕਲਾਂ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ ।
ਥਾਣਾ ਧਰਮਕੋਟ
ਸ:ਥ: ਕੁਲਦੀਪ ਸਿੰਘ 09/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਦੋਸ਼ੀ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਪਿਛੇ ਨੂੰ ਮੁੜ ਗਿਆ। ਜਿਸਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਅਗਲੀ ਕਾਰਵਾਈ ਲਈ ਥਾਣੇਦਾਰ ਮੇਜਰ ਸਿੰਘ 735/ਮੋਗਾ ਨੂੰ ਮੋਕਾ ਪਰ ਬੁਲਾਇਆ ਗਿਆ ਅਤੇ ਦੋਸ਼ੀ ਦੀ ਤਲਾਸ਼ੀ ਲੈਣ ਤੇ ਉਸ ਪਾਸੋਂ 10 ਗ੍ਰਾਂਮ ਹੈਰੋਇਨ ਬ੍ਰਾਂਮਦ ਹੋਈ। ਥਾਣੇਦਾਰ ਮੇਜਰ ਸਿੰਘ ਨੇ ਸੋਨੂੰ ਪੁੱਤਰ ਗੁਰਬਚਨ ਸਿੰਘ ਵਾਸੀ ਪਿੰਡ ਨੂਰਪੁਰ ਹਕੀਮਾਂ ਜਿਲ੍ਹਾ ਮੋਗਾ ਤੇ 77/09-05-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਨਿਹਾਲ ਸਿੰਘ ਵਾਲਾ
ਸ:ਥ: ਗੁਰਬਖਸ਼ ਸਿੰਘ 380/ਮੋਗਾ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਿਹਾ ਸੀ ਤਾਂ ਦੋਸ਼ੀ ਪੈਦਲ ਆਉਂਦਾ ਦਿਖਾਈ ਦਿੱਤਾ। ਜੋ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਨ ਲੱਗਾ। ਜਿਸਨੂੰ ਸ਼ੱਕ ਦੇ ਅਧਾਰ ਤੇ ਕਾਬੂ ਕਰਕੇ ਅਗਲੀ ਕਾਰਵਾਈ ਲਈ ਸ:ਥ: ਬੇਅੰਤ ਸਿੰਘ 229/ਫਿਰੋਜਪੁਰ ਨੂੰ ਮੋਕਾ ਪਰਾ ਬੁਲਾਇਆ ਗਿਆ ਅਤੇ ਦੋਸ਼ੀ ਦੀ ਤਲਾਸ਼ੀ ਲੈਣ ਤੇ ਉਸ ਪਾਸੋਂ 5 ਗ੍ਰਾਂਮ ਹੈਰੋਇਨ ਬ੍ਰਾਂਮਦ ਹੋਈ।ਸ:ਥ: ਬੇਅੰਤ ਸਿੰਘ ਨੇ ਗੁਲਾਬ ਸਿੰਘ ਪੁੱਤਰ ਸੇਵਕ ਸਿੰਘ ਵਾਸੀ ਮੱਧੇਕੇ ਬਸਤੀ, ਨਿਹਾਲ ਸਿੰਘ ਵਾਲਾ ਜਿਲ੍ਹਾ ਮੋਗਾ ਤੇ 74/09-05-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।
ਥਾਣਾ ਸਿਟੀ ਮੋਗਾ
ਦੋਰਾਨੇ ਗਸ਼ਤ ਮੁਖਬਰ ਖਾਸ ਦੀ ਇਤਲਾਹ ਪਰ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਦੋਸ਼ੀ ਗੁਰਪ੍ਰੀਤ ਸਿੰਘ ਪਾਸੋਂ 35 ਗ੍ਰਾਂਮ ਹੈਰੋਇਨ ਅਤੇ ਦੋਸ਼ੀ ਦਿਲਪ੍ਰੀਤ ਸਿੰਘ ਪਾਸੋਂ 5 ਗ੍ਰਾਂਮ (ਕੁੱਲ 40 ਗ੍ਰਾਂਮ ਹੈਰੋਇਨ) ਅਤੇ ਇਕ ਸਪਲੈਂਡਰ ਮੋਟਰਸਾਈਕਲ ਬਿਨ੍ਹਾ ਨੰਬਰੀ ਬ੍ਰਾਂਮਦ ਕੀਤਾ ਗਿਆ। ਥਾਣੇਦਾਰ ਲਖਵਿੰਦਰ ਸਿੰਘ ਨੇ 1.ਗੁੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਦੀਪ ਸਿੰਘ ਵਾਸੀ ਦੋਲੇਵਾਲਾ ਜਿਲ੍ਹਾ ਮੋਗਾ 2.(ਬਾਲ ਅਪਰਾਧੀ) ਦਿਲਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਬੂਟਾ ਜਿਲ੍ਹਾ ਕਪੂਰਥਲਾ ਉਮਰ ਕਰੀਬ: 14/15 ਸਾਲ ਤੇ 61/09-05-2021 ਅ/ਧ 21-61-85 ਐਨ.ਡੀ.ਪੀ.ਐਸ ਐਕਟ ਅਧੀਨ ਮਾਮਲਾ ਦਰਜ ਰਜਿਸਟਰ ਕੀਤਾ।