ਬਿਹਾਰ ਦੇ ਸੁਪੌਲ ਜ਼ਿਲ੍ਹੇ ਵਿਚ ਵਿਆਹ ਸਮਾਗਮ ਦੌਰਾਨ ਫਾਇਰਿੰਗ ਵਿਚ ਦੁਲਹਨ ਜ਼ਖਮੀ ਹੋ ਗਈ। ਮਾਮਲਾ ਸੁਪੌਲ ਦੇ ਪ੍ਰਤਾਪਗੰਜ ਥਾਣਾ ਖੇਤਰ ਦੇ ਗੋਵਿੰਦਪੁਰ ਦਾ ਹੈ, ਜਿੱਥੇ ਵਰਮਾਲਾ ਦੌਰਾਨ ਚੱਲੀ ਗੋਲੀ ਦੁਲਹਨ ਦੀ ਲੱਤ ‘ਤੇ ਜਾ ਲੱਗੀ। ਹਾਲਾਂਕਿ, ਇਸ ਦੇ ਬਾਅਦ ਵੀ ਵਿਆਹ ਦੀਆਂ ਰਸਮਾਂ ਪੂਰੀਆਂ ਹੋ ਗਈਆਂ ਸਨ। ਲਾੜੀ ਸਹਰਸਾ ਦੇ ਇਕ ਪ੍ਰਾਈਵੇਟ ਕਲੀਨਿਕ ਵਿਚ ਜ਼ੇਰੇ ਇਲਾਜ ਹੈ। ਡਾਕਟਰ ਦਾ ਕਹਿਣਾ ਹੈ ਕਿ ਲਾੜੀ ਦੀ ਲੱਤ ਵਿਚ ਗੋਲੀ ਲੱਗਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਸੀ। ਉਸ ਨੂੰ ਤੁਰੰਤ ਹਸਪਤਾਲ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਲੱਤ ਦਾ ਆਪ੍ਰੇਸ਼ਨ ਕੀਤਾ, ਜਿਸ ਨਾਲ ਉਸ ਦੀ ਜਾਨ ਬਚ ਗਈ। ਇੱਥੇ, ਵਿਆਹ ਸਮਾਗਮ ਵਿੱਚ ਫਾਇਰਿੰਗ ਦੌਰਾਨ ਗੋਲੀ ਲਾੜੀ ਨੂੰ ਜਾ ਲੱਗੀ। ਪੁਲਿਸ ਨੂੰ ਇਸ ਮਾਮਲੇ ਬਾਰੇ ਸੂਚਿਤ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਇਹ ਘਟਨਾ ਆਸ ਪਾਸ ਦੇ ਖੇਤਰ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਦੱਸਿਆ ਗਿਆ ਕਿ ਬਰਾਤ ਪ੍ਰਤਾਪਗੰਜ ਦੇ ਗੋਵਿੰਦਪੁਰ ਵਿਚ ਸੁਪੌਲ ਦੇ ਕਿਸ਼ਨਪੁਰ ਖਾਪ ਪਿੰਡ ਤੋਂ ਆਈ ਸੀ। ਵਾਇਰਲ ਹੋ ਰਹੀ ਇਸ ਘਟਨਾ ਦੀ ਵੀਡੀਓ ਵਿਚ ਇਹ ਸਾਫ ਦੇਖਿਆ ਜਾ ਸਕਦਾ ਹੈ ਕਿ ਵਰਮਾਲਾ ਦੇ ਸਮੇਂ ਇਕ ਵਿਅਕਤੀ ਹੱਥ ਵਿਚ ਦੇਸੀ ਪਿਸਤੌਲ ਨਾਲ ਗੋਲੀਬਾਰੀ ਕਰ ਰਿਹਾ ਸੀ। ਜਦੋਂ ਲਾੜੇ ਨੇ ਲਾੜੀ ਦੇ ਗਲ ਵਿਚ ਵਰਮਾਲਾ ਪਾਈ, ਇਸੇ ਦੌਰਾਨ ਫਾਇਰਿੰਗ ਹੋਈ ਅਤੇ ਲੜਕੀ ਥੱਲੇ ਡਿੱਗ ਗਈ। ਇਸ ਨਾਲ ਮੌਕੇ ‘ਤੇ ਦਹਿਸ਼ਤ ਫੈਲ ਗਈ। ਬਾਅਦ ਵਿੱਚ ਲੋਕਾਂ ਨੂੰ ਪਤਾ ਲੱਗਿਆ ਕਿ ਲਾੜੀ ਦੀ ਲੱਤ ਵਿੱਚ ਗੋਲੀ ਲੱਗੀ ਸੀ।