ਔਰੰਗਾਬਾਦ: -ਤੁਸੀਂ ਅਕਸਰ ਦਾਜ ਵਿੱਚ ਨਕਦੀ, ਗਹਿਣਿਆਂ, ਕਾਰ, ਫਲੈਟ ਤੇ ਮਹਿੰਗੇ ਤੋਹਫ਼ੇ ਮੰਗਣ ਬਾਰੇ ਸੁਣਿਆ ਹੋਵੇਗਾ, ਪਰ ਮਹਾਰਾਸ਼ਟਰ ਦੇ ਔਰੰਗਾਬਾਦ ਵਿੱਚ ਇੱਕ ਲਾੜੇ ਤੇ ਉਸ ਦੇ ਪਰਿਵਾਰ ਨੇ ਦਾਜ ਵਿੱਚ ਅਜਿਹੀ ਅਜੀਬ ਮੰਗ ਕੀਤੀ, ਜਿਸ ਬਾਰੇ ਤੁਸੀਂ ਜ਼ਰੂਰ ਹੈਰਾਨ ਹੋ ਜਾਓਗੇ। ਦਰਅਸਲ, ਔਰੰਗਾਬਾਦ ਦੇ ਉਸਮਾਨਪੁਰ ਥਾਣੇ ਵਿੱਚ, ਇੱਕ ਲੜਕੀ ਦੇ ਪਿਤਾ ਨੇ ਕੁੜੀ ਵਾਲਿਆਂ ਤੋਂ ਦਾਜ ਵਿੱਚ 21 ਨਹੁੰਆਂ ਵਾਲਾ ਇੱਕ ਕੱਛੂ ਤੇ ਇੱਕ ਕਾਲਾ ਲੈਬਰੇਡੌਰ ਕੁੱਤਾ ਮੰਗਣ ਦਾ ਦੋਸ਼ ਲਾਇਆ ਹੈ।
ਇਸ ਮਾਮਲੇ ਵਿਚ ਪੁਲਿਸ ਨੇ ਲਾੜੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਕੇਸ ਦਰਜ ਕਰ ਲਿਆ ਹੈ ਤੇ ਹੁਣ ਦਾਜ ਦੀ ਮੰਗ ਕਰਨ ‘ਤੇ ਕਿਸੇ ਵੀ ਸਮੇਂ ਗ੍ਰਿਫਤਾਰੀ ਕੀਤੀ ਜਾ ਸਕਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੜਕੇ ਦਾ ਵਿਆਹ ਰਾਮਨਗਰ ਖੇਤਰ ਦੀ ਇਕ ਲੜਕੀ ਨਾਲ ਤੈਅ ਹੋਇਆ ਸੀ। ਇਹ ਕੁੜਮਾਈ ਵੀ 10 ਫਰਵਰੀ, 2021 ਨੂੰ ਹੋਈ ਸੀ। ਦੋਵਾਂ ਧਿਰਾਂ ਨੇ ਮਿਲ ਕੇ ਫੈਸਲਾ ਲਿਆ ਸੀ ਕਿ ਕੁਝ ਮਹੀਨਿਆਂ ਬਾਅਦ ਵਿਆਹ ਕੋਵਿਡ-19 ਦੇ ਖ਼ਤਮ ਹੋਣ ਤੋਂ ਬਾਅਦ ਹੋਏਗਾ, ਪਰ ਇਸ ਦੌਰਾਨ ਲੜਕਿਆਂ ਨੇ ਲੜਕੀਆਂ ਦੇ ਅੱਗੇ ਦਾਜ ਦੀ ਅਜੀਬ ਮੰਗ ਕੀਤੀ ਹੈ।ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਫਰਵਰੀ ਵਿੱਚ ਉਨ੍ਹਾਂ ਦੀ ਮੰਗਣੀ ਔਰੰਗਾਬਾਦ ਦੇ ਰਾਮਨਗਰ ਖੇਤਰ ਵਿੱਚ ਸਥਿਤ ਇੱਕ ਜੰਝ ਘਰ ਵਿੱਚ ਹੋਈ ਸੀ। ਕੁੜਮਾਈ ਵਿੱਚ ਲਾੜੀ ਦੇ ਮਾਪਿਆਂ ਨੇ ਲੜਕੇ ਨੂੰ 10 ਗ੍ਰਾਮ ਸੋਨੇ ਦੀ ਮੁੰਦਰੀ ਅਤੇ ਦੋ ਲੱਖ ਰੁਪਏ ਨਕਦ ਦਿੱਤੇ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਹ ਦਾਜ ਦੇ ਵਿਰੁੱਧ ਸੀ, ਪਰ ਉਸ ਨੇ ਫੈਸਲਾ ਲਿਆ ਕਿ ਆਪਣੀ ਧੀ ਦੀ ਖ਼ੁਸ਼ੀ ਲਈ ਉਹ ਥੋੜੀ ਜਿਹਾ ਦਾਜ ਦੇਵੇਗਾ।ਕੁੜਮਾਈ ਤੋਂ ਬਾਅਦ ਲਾੜੇ ਦੇ ਪਰਿਵਾਰ ਵਾਲਿਆਂ ਨੇ ਲੜਕੀ ਦੇ ਪਿਤਾ ਤੋਂ 21 ਨਹੁੰਆਂ ਵਾਲਾ ਕੱਛੂ, ਇੱਕ ਕਾਲਾ ਲੈਬਰਾਡੋਰ ਕੁੱਤਾ ਅਤੇ ਲੜਕੀ ਨੂੰ ਸਰਕਾਰੀ ਨੌਕਰੀ ਉੱਤੇ ਲਾਉਣ ਲਈ 10 ਲੱਖ ਰੁਪਏ ਦੇ ਦਾਜ ਦੀ ਮੰਗ ਕੀਤੀ ਹੈ।ਹੁਣ ਲੜਕੀ ਦੇ ਪਿਤਾ ਦਾ ਕਹਿਣਾ ਹੈ ਕਿ ਵਿਆਹ ਦੀ ਅਜਿਹੀ ਮੰਗ ਸੁਣ ਕੇ ਪਰੇਸ਼ਾਨ ਹੋਣਾ ਸੁਭਾਵਕ ਹੈ। ਉਨ੍ਹਾਂ ਬੁੱਧਵਾਰ ਨੂੰ ਲਾੜੇ ਤੇ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਉਸਮਾਨਪੁਰਾ ਥਾਣੇ ਵਿੱਚ ਕੇਸ ਦਰਜ ਕਰਵਾਇਆ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 406 ਅਤੇ 34 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਜਲਦੀ ਹੀ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
PUNJAB




INDIA








WORLD










