ਨਵੀਂ ਦਿੱਲੀ: -ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਪਿਛਲੇ ਅੱਠ ਮਹੀਨੇ ਤੋਂ ਦਿੱਲੀ ਬਾਰਡਰਾਂ ਤੇ ਡਟੇ ਹੋਏ ਹਨ ।ਪਿਛਲੇ ਦਿਨੀਂ ਕਿਸਾਨਾਂ ਵੱਲੋਂ ਸੰਸਦਾਂ ਲਈ ਵਿੱਪ ਵੀ ਜਾਰੀ ਕੀਤਾ ਗਿਆ ਸੀ ਜਿਸ ਤੋਂ ਬਾਅਦ ਵਿਰੋਧੀ ਧਿਰ ਦੇ ਸੰਸਦ ਸਿਰਫ ਖੇਤੀ ਕਾਨੂੰਨਾਂ ਦਾ ਵਿਰੋਧ ਹੀ ਕਰਨਗੇ ਤੇ ਜਿਨ੍ਹਾਂ ਚਿਰ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਉਨ੍ਹਾਂ ਟਾਈਮ ਹੋਰ ਕਿਸੇ ਮੁੱਦੇ ਤੇ ਗੱਲ ਨਹੀਂ ਹੋਵੇਗੀ । ਅੱਜ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਖੇਤੀ ਕਾਨੂੰਨਾਂ ਦੇ ਖਿਲਾਫ ਆਵਦਾ ਵਿਰੋਧ ਜਤਾਉਣ ਲਈ ਖੁਦ ਟਰੈਕਟਰ ਚਲਾਅ ਕੇ ਸੰਸਦ ਵਿੱਚ ਪਹੁੰਚੇ ਤੇ ਟਰੈਕਟਰ ਅੱਗੇ ਲਾਏ ਹੋਏ ਪੋਸਟਰ ਤੇ ਲਿਖਿਆ ਸੀ ਕਿਸਾਨ ਵਿਰੋਧੀ, ਤਿੰਨੇ ਕਾਲੇ ਕਾਨੂੰਨ ਵਾਪਸ ਲਵੋ ,ਵਾਪਸ ਲਵੋਇਸ ਸਮੇਂ ਰਾਹੁਲ ਗਾਂਧੀ ਦੇ ਨਾਲ ਪੰਜਾਬ ਅਤੇ ਹਰਿਆਣੇ ਦੇ ਸੰਸਦ ਮੈਂਬਰ ਵੀ ਟਰੈਕਟਰ ਤੇ ਬੈਠੇ ਦਿਖਾਈ ਦਿੱਤੇ । ਰਾਹੁਲ ਨੇ ਆਖਿਆ ਕੇ ਟਰੈਕਟਰ ਇਸ ਕਰਕੇ ਲੈ ਕੇ ਆਏ ਹਾਂ ਤਾਂ ਜੋ ਕਿਸਾਨਾਂ ਦਾ ਮੈਸਿਜ ਸੰਸਦ ਤੱਕ ਪਹੁੰਚ ਸਕੇ ਕਿਉਂਕਿ ਕਿਸਾਨਾਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ । ਤੇ ਸਰਕਾਰ ਕਿਸਾਨਾਂ ਦੇ ਮੁੱਦੇ ਤੇ ਵਿਚਾਰ ਚਰਚਾ ਕਰਨ ਨੂੰ ਨਹੀਂ ਤਿਆਰ ਇਹ ਸਰਾਸਰ ਧੱਕਾ ਹੋ ਰਿਹਾ ਹੈ ਇਸ ਮੌਕੇ ਰਾਹੁਲ ਨਾਲ ਜਸਬੀਰ ਸਿੰਘ ਡਿੰਪਾ, ਰਵਨੀਤ ਸਿੰਘ ਬਿੱਟੂ, ਗੁਰਜੀਤ ਸਿੰਘ ਔਜਲਾ, ਪ੍ਰਤਾਪ ਸਿੰਘ ਬਾਜਵਾ, ਅਮਰ ਸਿੰਘ, ਰਣਦੀਪ ਸਿੰਘ ਸੂਰਜੇਵਾਲਾ, ਦੀਪਿੰਦਰ ਹੁੱਡਾ, ਬੀਬੀ ਸ੍ਰੀ ਨਿਵਾਸ ,ਮੁਨੀਸ਼ ਤਿਵਾੜੀ, ਮਨੀਕਮ ਟੈਗੋਰ, ਸ਼ਾਮਲ ਸੀ ਤੁਹਾਨੂੰ ਦੱਸ ਦੇਈਏ ਅੱਜ ਵਾਲੇ ਮਾਨਸੂਨ ਸੈਸ਼ਨ ਵਿੱਚ ਵੀ ਹੰਗਾਮਾ ਹੋਣ ਦੀ ਸੰਭਾਵਨਾ ਹੈ। ਵਿਰੋਧੀ ਧਿਰ ਲੋਕ ਸਭਾ ਅਤੇ ਰਾਜ ਸਭਾ ਵਿੱਚ ਪੇਗਾਸਸ ਅਤੇ ਖੇਤੀਬਾੜੀ ਕਾਨੂੰਨਾਂ ਬਾਰੇ ਸਰਕਾਰ ਤੋਂ ਸਪੱਸ਼ਟ ਜਵਾਬ ਦੀ ਮੰਗ ਕਰ ਰਹੀ ਹੈ। ਇਸ ਦੇ ਨਾਲ ਹੀ ਸਰਕਾਰ ਕਹਿੰਦੀ ਹੈ ਕਿ ਉਹ ਹਰ ਚਰਚਾ ਲਈ ਤਿਆਰ ਹੈ। ਸ਼ੁੱਕਰਵਾਰ ਨੂੰ ਵੀ ਸੰਸਦ ਦੇ ਦੋਵਾਂ ਸਦਨਾਂ ਵਿਚ ਭਾਰੀ ਹੰਗਾਮਾ ਹੋਇਆ ਅਤੇ ਸਦਨ ਦੀ ਕਾਰਵਾਈ ਜ਼ਿਆਦਾ ਦੇਰ ਤੱਕ ਨਹੀਂ ਚੱਲ ਸਕੀ। ਅੱਜ ਵੀ, ਕਾਂਗਰਸ ਦੇ ਸੰਸਦ ਮੈਂਬਰ ਮਨੀਕਮ ਟੈਗੋਰ ਅਤੇ ਕਾਂਗਰਸ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਸਰਕਾਰ ਦੁਆਰਾ ਪੇਗਾਸਸ ਸਪਾਈਵੇਅਰ ਦੀ ਕਥਿਤ ਵਰਤੋਂ ਬਾਰੇ ਵਿਚਾਰ ਕਰਨ ਲਈ ਲੋਕ ਸਭਾ ਵਿੱਚ ਐਡਜੋਰਮੈਂਟ ਮੋਸ਼ਨ ਨੋਟਿਸ ਦਿੱਤਾ ਹੈ।