ਬਾਘਾਪੁਰਾਣਾ 26 ਜੁਲਾਈ (ਪ.ਪ.) :: ਪਿਛਲੇ ਕਰੀਬ ਅੱਠ ਮਹੀਨਿਆਂ ਤੋਂ ਪੰਜਾਬ ਦੇ ਕਿਸਾਨ ਦਿਲੀ ਬਾਰਡਰਾਂ ਤੇ ਟਿਕੇ ਹੋਏ ਹੈ , ਜਿਥੇ ਕਿ ਕਈ ਵਿਵਾਦ ਪਹਿਲਾਂ ਵੀ ਕਿਸਾਨ ਮੋਰਚੇ ਨਾਲ ਜੁੜ ਚੁੱਕੇ ਹਨ ਉਥੇ ਹੀ ਇਕ ਤਾਜ਼ਾ ਵਿਵਾਦ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਵਲੋਂ ਖੜਾ ਕੀਤਾ ਗਿਆ ਹੈ, ਉਨ੍ਹਾਂ ਵਲੋਂ ਪਿਛਲੇ ਦਿਨੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਉੱਪਰ ਇਕ ਟਿੱਪਣੀ ਕੀਤੀ ਗਈ ਸੀ ਜਿਸ ਦੇ ਚਲਦਿਆਂ ਸਮੁੱਚੀ ਸਿੱਖ ਸੰਗਤ ਦੇ ਮਨਾ ਵਿਚ ਰੋਸ ਦੀ ਲਹਿਰ ਦੌੜ ਗਈ ਸੀ। ਉਕਤ ਟਿੱਪਣੀ ਤੋਂ ਬਾਅਦ ਜਿਥੇ ਸਿੱਖ ਜਥੇਬੰਦੀਆਂ ਵਲੋਂ ਉਕਤ ਆਗੂ ਦੀ ਕਰੜੇ ਸ਼ਬਦਾਂ ਵਿਚ ਨਖੇਦੀ ਕੀਤੀ ਗਈ ਸੀ ਉਥੇ ਹੀ ਕਿਸਾਨ ਮੋਰਚੇ ਨਾਲ ਸਬੰਧਤ ਆਗੂਆਂ ਜਿਵੇਂ ਕਿ ਮਨਜੀਤ ਸਿੰਘ ਰਾਏ ਨੇ ਵੀ ਰੁਲਦੂ ਸਿੰਘ ਨੂੰ ਖਰੀਆਂ ਖਰੀਆਂ ਸੁਣਾਈਆਂ ਸਨ। ਉਸਤੋਂ ਬਾਅਦ ਸਮੁੱਚੇ ਮੋਰਚੇ ਨੇ ਉਕਤ ਰੁਲਦੂ ਸਿੰਘ ਦੀਆਂ ਟਿੱਪਣੀਆਂ ਦੇਖਦਿਆਂ ਉਸਨੂੰ 15 ਦਿਨ ਲਈ ਮੋਰਚੇ ਚੋਂ ਬਰਖਾਸਤ ਕਰ ਦਿਤਾ ਹੈ ਤੇ ਬਿਆਨ ਜਾਰੀ ਕੀਤਾ ਕਿ ਮੋਰਚੇ ਦਾ ਕੋਈ ਵੀ ਆਗੂ ਰੁਲਦੂ ਸਿੰਘ ਦੇ ਵਿਚਾਰਾਂ ਨਾਲ ਸਰੋਕਾਰ ਨਹੀਂ ਰੱਖਦਾ।
PUNJAB




INDIA








WORLD










