ਮੰਡੀ: ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ ਕਰੀਬ 66 ਬਿਘੇ ਜ਼ਮੀਨ ‘ਚ ਗੈਰ ਕਾਨੂੰਨੀ ਢੰਗ ਨਾਲ ਭੁੱਕੀ ਦੀ ਬਿਜਾਈ ਦਾ ਮਾਮਲਾ ਸਾਹਮਣੇ ਆਇਆ ਹੈ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਪਧਰਾ ਪੁਲਿਸ ਸਟੇਸ਼ਨ ਤੋਂ ਚਾਰ ਟੀਮਾਂ ਮੰਡੀ ਜ਼ਿਲੇ ਦੇ ਦਾਰੰਗ ਖੇਤਰ ‘ਚ ਕਰੀਬ 6 ਘੰਟੇ ਦੇ ਸਫਰ ਮਗਰੋਂ ਪਹਾੜੀ ਦੀ ਚੋਟੀ ‘ਤੇ ਪਹੁੰਚੀਆਂ।
ਜਿੱਥੇ ਕਰੀਬ 66 ਬਿਘੇ ਸਰਕਾਰੀ ਤੇ ਨਿੱਜੀ ਜ਼ਮੀਨ ‘ਤੇ 15 ਲੱਖ ਦੇ ਕਰੀਬ ਭੁੱਕੀ ਦੇ ਬੂਟਿਆਂ ਦੀ ਬਿਜਾਈ ਕੀਤੀ ਗਈ ਸੀ। ਇਸ ਤੋਂ ਬਾਅਦ ਐਨਡੀਪੀਐਸ ਐਕਟ ਤਹਿਤ ਚਾਰ ਕੇਸ ਦਰਜ ਕੀਤੇ ਗਏ। ਐਸਡੀਪੀਓ ਦੀ ਅਗਵਾਈ ਵਾਲੀ ਟੀਮ ਕਾਨੂੰਨੀ ਤੌਰ ‘ਤੇ ਇਨ੍ਹਾਂ ਪੌਦਿਆਂ ਨੂੰ ਨਸ਼ਟ ਕਰਨ ਦੀ ਕਾਰਵਾਈ ਕਰੇਗੀ। ਇਸ ਦੇ ਨਾਲ ਹੀ ਪੁਲਿਸ ਇਸ ਭਾਲ ‘ਚ ਜੁੱਟ ਗਈ ਹੈ ਕਿ ਭੁੱਕੀ ਦੀ ਗੈਰਕਾਨੂੰਨੀ ਬਿਜਾਈ ਕਰਨ ਪਿੱਛੇ ਕਿਸ-ਕਿਸ ਦਾ ਹੱਥ ਹੈ।
PUNJAB




INDIA








WORLD










