ਅੰਮ੍ਰਿਤਸਰ ਦਿਹਾਤੀ ਦੇ ਐਸ ਐਸ ਪੀ ਗੁਲਨੀਤ ਸਿੰਘ ਦੀਆਂ ਹਦਾਇਤਾਂ ਮੁਤਾਬਿਕ ਪੁਲਿਸ ਟੀਮ ਨੇ ਅੱਜ ਸਵੇਰੇ ਮਾਧੋਪੁਰ ਤੋਂ 16 ਕਿੱਲੋ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ । ਇਹ ਨਸ਼ਿਆਂ ਦੀ ਖੇਪ ਅੰਮ੍ਰਿਤਸਰ ਦੇ ਵਾਸੀ ਵੱਲੋਂ ਜੰਮੂ ਕਸ਼ਮੀਰ ਤੋਂ ਲਿਆਂਦੀ ਗਈ ਸੀ । ਇਸ ਸਬੰਧੀ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕਰਕੇ ਅੰਮ੍ਰਿਤਸਰ ਪੁਲਿਸ ਦੁਆਰਾ ਚੱਲ ਰਹੇ ‘ਡਰੱਗਜ਼ ਡਰਾਈਵ’ ਦੇ ਸ਼ਾਨਦਾਰ ਕੰਮ ‘ਤੇ ਮਾਣ ਮਹਿਸੂਸ ਕੀਤਾ ਹੈ। ਪੁਲਿਸ ਨੇ 7 ਦਿਨਾਂ ਦੇ ਅੰਦਰ 57 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ‘ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ ਅੱਜ ਸਵੇਰੇ ਮਾਧੋਪੁਰ ਤੋਂ 16 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਨਸ਼ਿਆਂ ਦੀ ਖੇਪ ਜੰਮੂ -ਕਸ਼ਮੀਰ ਦੇ ਇੱਕ ਅੰਮ੍ਰਿਤਸਰ ਵਾਸੀ ਵੱਲੋਂ ਲਿਆਂਦੀ ਜਾ ਰਹੀ ਸੀ। ਅੰਮ੍ਰਿਤਸਰ ਪੁਲਿਸ ਦੁਆਰਾ ਚੱਲ ਰਹੇ ‘ਡਰੱਗਜ਼ ਡਰਾਈਵ’ ਦੇ ਸ਼ਾਨਦਾਰ ਕੰਮ ‘ਤੇ ਮਾਣ ਹੈ। ਪੁਲਿਸ ਨੇ 7 ਦਿਨਾਂ ਦੇ ਅੰਦਰ 57 ਕਿਲੋ ਹੈਰੋਇਨ ਬਰਾਮਦ ਕੀਤੀ ਹੈ।‘
PUNJAB




INDIA








WORLD










