ਲੁਧਿਆਣਾ 16 ਮਈ (ਪ.ਪ.) : ਲੁਧਿਆਣਾ ‘ਚ ਲੋਕ ਇਨਸਾਫ ਪਾਰਟੀ ਤੇ ਯੂਥ ਅਕਾਲੀ ਵਰਕਰ ਆਪਸ ਵਿਚ ਭਿੜ ਗਏ। ਦੋਹਾਂ ਧਿਰਾਂ ਵਿਚਾਲੇ ਜ਼ਬਰਦਸਤ ਹੱਥੋਪਾਈ ਹੋਈ ਹੈ। ਸਿਮਰਜੀਤ ਬੈਂਸ ਵੀ ਮੌਕੇ ਉਤੇ ਮੌਜੂਦ ਸਨ। ਇਸ ਮੌਕੇ ਸਿਮਰਜੀਤ ਬੈਂਸ ਖੁਦ ਵੀ ਅਕਾਲੀ ਪ੍ਰਧਾਨ ਨਾਲ ਕੁੱਟਮਾਰ ਕਰਦੇ ਨਜ਼ਰ ਆਏ। ਇਸ ਸਾਰੀ ਹੱਥੋਪਾਈ ਦਾ ਕਾਰਨ ਸੜਕ ਦਾ ਉਦਘਾਟਨ ਦੱਸਿਆ ਜਾ ਰਿਹਾ ਹੈ। ਯੂਥ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਵੀ ਮੌਕੇ ਤੇ ਮਜੂਦ ਸਨ, ਜਿਨ੍ਹਾਂ ਨੂੰ ਵੀ ਕੁੱਟਮਾਰ ਦਾ ਸ਼ਿਕਾਰ ਬਣਾਇਆ ਗਿਆ। ਝੜਪ ਦੌਰਾਨ ਅਕਾਲੀ ਵਰਕਰਾਂ ਦੇ ਜਖਮੀ ਹੋਣ ਬਾਰੇ ਪਤਾ ਲੱਗਾ ਹੈ ਅਤੇ ਆਗੂਆਂ ਦੀਆਂ ਪੱਗਾਂ ਵੀ ਲੱਥਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
PUNJAB




INDIA








WORLD










