ਪੰਜਾਬ ਪੁਲਿਸ ਵਿੱਚ ਡਿਊਟੀ ਕਰ ਰਹੀ ਲੇਡੀ ਫੋਰਸ ਨੂੰ ਜਿਲ੍ਹਾ ਹੁਸ਼ਿਆਰਪੁਰ ਦੇ ਐਸ.ਐਸ.ਪੀ ਨੇ ਇੱਕ ਪੱਤਰ ਜਾਰੀ ਕਰਕੇ ਆਪਣੇ ਜਿਲ੍ਹੇ ਦੀਆਂ ਲੇਡੀ ਪੁਲਿਸ ਕਰਮਚਾਰੀਆਂ ਨੂੰ ਹਦਾਇਤ ਕੀਤੀ ਹੈ ਉਹ ਨਿਯਮਾਂ ਮੁਤਾਬਿਕ ਹੇਅਰ ਸਟਾਈਲ ਰੱਖਣ । ਇਸ ਸਬੰਧੀ ਐਸ ਐਸ ਪੀ ਨੇ 28 ਅਗਸਤ ਨੂੰ ਇੱਕ ਪੱਤਰ ਜਾਰੀ ਕੀਤਾ ਸੀ ਜਿਸ ਵਿੱਚ ਲਿਖਿਆ ਹੈ ਕਿ ਵੇਖਣ ਵਿੱਚ ਆਇਆ ਹੈ ਕਿ ਜ਼ਿਲ੍ਹਾ ਯੂਨਿਟ ਦੀਆਂ ਸਮੂਹ ਲੇਡੀ ਫੋਰਸ ਨੇ ਵਰਦੀ ਪੈਟਰਨ ਅਨੁਸਾਰ ਨਹੀਂ ਪਹਿਨੀ ਹੁੰਦੀ ਅਤੇ ਵਰਦੀ ਦੇ ਨਾਲ ਨਾਲ ਵੱਖ ਵੱਖ ਤਰ੍ਹਾਂ ਦੇ ਹੇਅਰ ਸਟਾਈਲ ਕੀਤੇ ਹੁੰਦੇ ਹਨ, ਜੋ ਵੇਖਣ ਵਿੱਚ ਚੰਗਾ ਨਹੀਂ ਲੱਗਦਾ ਹੈ। ਇਸ ਲਈ ਸਭ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਵਰਦੀ ਤੈਅ ਕੀਤੇ ਪੈਟਰਨ ਅਨੁਸਾਰ ਵਰਦੀ ਪਹਿਨੀ ਜਾਵੇ। ਨਾਲ ਹੀ ਵੱਖ-ਵੱਖ ਤਰ੍ਹਾਂ ਦੇ ਹੇਅਰ ਸਟਾਈਲ ਨਾ ਕੀਤੇ ਜਾਣ। ਉਨ੍ਹਾਂ ਕਿਹਾ ਕਿ ਸਧਾਰਨ ਜੂੜਾ ਬਣਾ ਕੇ ਉਪਰ ਜਾਲੀ ਪਹਿਨੀ ਜਾਵੇ। ਇਨ੍ਹਾਂ ਹਦਾਇਤਾਂ ਨੂੰ ਇੰਨ ਬਿੰਨ ਪਾਲਣਾ ਯਕੀਨੀ ਬਣਾਈ ਜਾਵੇ। ਜੇਕਰ ਕੋਈ ਮਹਿਲਾ ਮੁਲਾਜ਼ਮ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਦੀ ਹੈ ਤਾਂ ਉਸ ਖਿਲਾਫ ਮਹਿਕਮਾ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
PUNJAB




INDIA








WORLD










