ਚੰਡੀਗੜ੍ਹ 16 ਮਈ (ਪ.ਪ.) : ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਤੇ ਬਹਿਬਲ, ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਸਿਆਸਤ ਭੱਖੀ ਹੋਈ ਹੈ। ਤੇ ਜਦੋਂ ਦੀ ਕੰਵਰਵਿਜ ਪ੍ਰਤਾਪ ਵਾਲੀ ਜਾਂਚ ਹਾਈਕੋਰਟ ਵੱਲੋਂ ਰੱਦ ਕੀਤੀ ਹੈ ਉਸ ਦਿਨ ਤੋਂ ਲੈ ਕੇ ਅੱਜ ਤੱਕ ਕਾਂਗਰਸ ਪਾਰਟੀ ਵਿੱਚ ਭੁਚਾਲ ਆਇਆ ਹੋਇਆ ਹੈ ਜਿਸ ਨੂੰ ਲੈ ਕੇ ਨਵਜੋਤ ਸਿੱਧੂ ਲਗਾਤਾਰ ਕੈਪਟਨ ਦੇ ਖਿਲਾਫ ਟਵਿੱਟਰ ਤੇ ਡਟੇ ਹੋਏ ਹਨ। ਤੇ ਕੈਪਟਨ ਵਲੋਂ ਜਾਣ ਬੁਝ ਕੇ ਬਾਦਲਾਂ ਨੂੰ ਬਚਾਉਣ ਦੇ ਬਿਆਨ ਦੇ ਰਹੇ ਹਨ। ਦੂਜੇ ਪਾਸੇ ਪਿਛਲੇ ਦਿਨੀਂ ਸੁਖਬੀਰ ਬਾਦਲ ਵੱਲੋਂ ਨਵਜੋਤ ਸਿੱਧੂ ,ਭਗਵੰਤ ਮਾਨ, ਕੈਪਟਨ ਨੂੰ ਚੁਣੌਤੀ ਦਿੱਤੀ ਸੀ ਜੇ ਉਨ੍ਹਾਂ ਕੋਲ ਕੋਈ ਸਬੂਤ ਹੈ ਤਾਂ ਜਨਤਾ ਵਿੱਚ ਪੇਸ਼ ਕਰਨ ਜਿਸ ਤੋਂ ਬਾਅਦ ਨਵਜੋਤ ਸਿੱਧੂ ਨੇ ਪ੍ਰੈਸ ਕਾਨਫਰੰਸ ਕਰਕੇ ਉਸ ਸਮੇਂ ਦੀ ਕੁੱਝ ਵੀਡੀਓ ਜਾਰੀ ਕੀਤੀਆਂ ਤੇ ਸਿੱਧੇ ਪਿਛਲੀ ਬਾਦਲ ਸਰਕਾਰ ਤੇ ਹਮਲੇ ਕੀਤੇ । ਉਨ੍ਹਾਂ ਜਸਟਿਸ ਰਣਜੀਤ ਸਿੰਘ ਦੁਆਰਾ ਤਿਆਰ ਕੀਤੀ ਰਿਪੋਰਟ ਵੀ ਪੜਕੇ ਸੁਣਾਈ ਅਤੇ ਸੁਖਬੀਰ ਬਾਦਲ ਦੁਆਰਾਂ ਚੁੱਕੇ ਸਵਾਲਾਂ ਦਾ ਜਵਾਬ ਦਿੱਤਾ। ਸਿੱਧੂ ਨੇ ਆਪਣੇ ਪਿਛਲੇ ਟਵੀਟਾ ਵਿੱਚ ਕੈਪਟਨ ਤੇ ਬਾਦਲਾਂ ਨੂੰ ਬਚਾਉਣ ਦੇ ਇਲਜਾਮ ਲਾਏ ਸੀ ਤੇ ਪੰਜਾਬ ਸਰਕਾਰ ਦਾ ਕੰਟਰੋਲ ਸੁਖਬੀਰ ਦੇ ਹੱਥ ਹੋਣ ਦਾ ਬਿਆਨ ਦਿੱਤਾ ਸੀ। ਜਿਸ ਨੂੰ ਲੈ ਕੇ ਸਿੱਧੂ ਦੇ ਖਿਲਾਫ ਪੰਜਾਬ ਦੇ ਕੁੱਝ ਮੰਤਰੀਆਂ ਨੇ ਕਾਰਵਾਈ ਦੀ ਮੰਗ ਕੀਤੀ ਸੀ । ਪਰ ਦੂਜੇ ਪਾਸੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਨਿੱਜੀ ਚੈਨਲ ਤੇ ਇੰਟਰਵਿਊ ਦੌਰਾਨ ਦੱਸਿਆ ਕੇ ਉਨ੍ਹਾਂ ਵੱਲੋਂ ਸਿੱਧੂ ਨਾਲ ਮੁਲਾਕਾਤ ਵੀ ਕੀਤੀ ਹੈ ਤੇ ਫੋਨ ਤੇ ਗੱਲਬਾਤ ਵੀ ਹੁੰਦੀ ਰਹਿੰਦੀ ਹੈ ਤੇ ਸਿੱਧੂ ਦਾ ਪੱਖ ਪੂਰ ਦੇ ਨਜਰ ਆਏ ਤੇ ਨਾਲ ਇਹ ਵੀ ਦੱਸਿਆ ਕੇ ਨਵਜੋਤ ਸਿੱਧੂ ਪਾਰਟੀ ਛੱਡ ਕੇ ਕਿਤੇ ਨਹੀਂ ਜਾ ਰਹੇ , ਕਾਂਗਰਸ ਵਿੱਚ ਹੀ ਰਹਿਣਗੇ । ਰੰਧਾਵਾ ਨੇ ਆਖਿਆ ਅਸੀਂ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਾਈ ਤੇ ਸ਼ਾਤਮਈ ਬੈਠੀਆਂ ਸੰਗਤਾਂ ਤੇ ਗੋਲੀਆਂ ਚਲਵਾਇਆ ਸੀ ਉਨ੍ਹਾਂ ਲੋਕਾਂ ਸਜਾ ਦਿਵਾ ਕੇ ਰਹਾਂਗੇ ਪਰ ਅਸੀਂ ਕੁੱਝ ਵੀ ਨੀ ਕਰ ਸਕੇ । ਰੰਧਾਵਾਂ ਨੇ ਵਿਜੀਲੈਂਸ ਦੇ ਕੰਮ ਕਰਨ ਦੇ ਤਰੀਕਿਆਂ ਨੂੰ ਲੈ ਕੇ ਵੀ ਸਵਾਲ ਚੁੱਕੇ ।
PUNJAB




INDIA








WORLD










