ਪੰਜਾਬ ਵਿੱਚ ਪਿਛਲੇ ਲੰਬੇ ਸਮੇਂ ਤੋਂ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਸੁਮੇਧ ਸੈਣੀ ਨੂੰ ਗ੍ਰਿਫਤਾਰ ਕਰਨ ਲਈ ਸਿੱਖ ਜਥੇਬੰਦੀਆਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਪਰ ਸੁਮੇਧ ਸੈਣੀ ਗ੍ਰਿਫਤਾਰੀ ਤੋਂ ਬਚਣ ਲਈ ਹਰ ਵਾਰ ਹਾਈਕੋਰਟ ਦਾ ਸਹਾਰਾ ਲੈ ਲੈਂਦਾ ਹੈ । ਹੁਣ 6 ਸਤੰਬਰ ਨੂੰ ਐਸ ਆਈਟੀ ਵੱਲੋਂ ਬਹਿਬਲ ਅਤੇ ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ ਦਿੱਲੀ ਦੀ ਸੀ਼ ਐੱਫ ਐੱਲ ਲੈਬ ਵਿੱਚ ਆਉਣ ਲਈ ਸੈਣੀ ਨੂੰ ਨੋਟਿਸ ਕੱਢਿਆ ਗਿਆ ਸੀ । ਪਰ ਸੈਣੀ ਨੇ ਇਸ ਨੋਟਿਸ ਦੇ ਵਿਰੋਧ ਵਿੱਚ ਹਾਈਕੋਰਟ ਦਾ ਰੁਖ ਕੀਤਾ ਜਿਸ ਵਿੱਚ ਉਸ ਨੇ ਇਹ ਖਦਸ਼ਾ ਜ਼ਾਹਿਰ ਕੀਤਾ ਕੇ ਉਸਨੂੰ ਕਿਸੇ ਹੋਰ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਜਾਵੇਗਾ । ਅੱਜ ਹਾਈਕੋਰਟ ਨੇ ਸੁਣਵਾਈ ਦੌਰਾਨ ਸੈਣੀ ਵੱਲੋਂ ਪਟੀਸ਼ਨ ਵਿੱਚ ਮੰਗ ਕੀਤੀ ਗਈ 9 ਸਤੰਬਰ ਦੀ ਬਜਾਏ ਅੱਜ ਸੁਣਵਾਈ ਕੀਤੀ ਜਾਵੇ ।ਪਰ ਹਾਈਕੋਰਟ ਨੇ ਸੈਣੀ ਨੂੰ ਝਟਕਾ ਦਿੰਦਿਆਂ ਸਾਰੀਆਂ ਅਰਜ਼ੀਆਂ ਰੱਦ ਕਰ ਦਿੱਤੀਆਂ । ਜੋ ਵਿਜੀਲੈਂਸ ਨੇ ਸੈਣੀ ਦੀ ਰਿਹਾਈ ਖਿਲਾਫ ਅਰਜ਼ੀ ਦਾਇਰ ਕੀਤੀ ਸੀ ਉਸ ਤੇ ਵੀ ਸੁਣਵਾਈ ਨਹੀਂ ਹੋ ਸਕੀ
PUNJAB




INDIA








WORLD










