ਚੰਡੀਗੜ੍ਹ: -ਪੰਜਾਬ ਵਿੱਚ 2022 ਦੀਆਂ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੂਜੀਆਂ ਸਿਆਸੀ ਪਾਰਟੀਆਂ ਨਾਲੋਂ ਅੱਗੇ ਚੱਲ ਕੇ ਜਿਥੇ ਪੰਜਾਬ 100 ਦਿਨ ਦੀ ਯਾਤਰਾ ਰਹੀ ਗੱਲ ਪੰਜਾਬ ਦੀ ਰੱਖ ਰਿਹਾ ਉਥੇ ਨਾਲ ਦੀ ਨਾਲ ਹਲਕਿਆਂ ਦੇ ਉਮੀਦਵਾਰ ਵੀ ਐਲਾਨੇ ਜਾ ਰਹੇ ਹੈ । ਅੱਜ ਸ਼੍ਰੋਮਣੀ ਅਕਾਲੀ ਦਲ ਨੇ ਆਪਣੇ ਕੁਝ ਚਰਚਿਤ ਚਿਹਰਿਆਂ ਵਿੱਚ ਖਾਸ ਕਰਕੇ ਮਨਤਾਰ ਸਿੰਘ ਬਰਾੜ ਦਾ ਨਾ ਵੀ ਐਲਾਨਿਆ ਗਿਆ ਹੈ ਕਿਉਂਕਿ ਇਹ ਖਾਸ ਇਸ ਕਰਕੇ ਹੈ ਬਰਾੜ ਦਾ ਨਾ ਚੱਲ ਰਹੀ ਗੋਲੀਕਾਂਡ ਤਫਤੀਸ਼ ਵਿੱਚ ਵੀ ਆਉਂਦਾ ਹੈ । ਦੂਜਾ ਨਾ ਹੈ ਜਗਮੀਤ ਸਿੰਘ ਬਰਾੜ ਦਾ ਉਹ ਵੀ ਇੱਕ ਵੱਡਾ ਚਿਹਰਾ ਹੈ ਬਰਾੜ ਕਾਂਗਰਸ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਥੋੜ੍ਹਾ ਸਮਾਂ ਪਹਿਲਾਂ ਸ਼ਾਮਲ ਹੋਏ ਸੀ ਤੇ ਉਸ ਸਾਰਾ ਬਾਦਲ ਪਰਿਵਾਰ ਬਰਾੜ ਦੇ ਪਹੁੰਚਿਆ ਸੀ । ਅੱਜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ ਦਲਜੀਤ ਸਿੰਘ ਚੀਮਾ ਨੇ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਖ ਵੱਖ ਹਲਕਿਆਂ ਤੋਂ ਉਮੀਦਵਾਰਾਂ ਦੇ ਨਾਂਅ ਐਲਾਨ ਰਹੇ ਹਨ। ਬਾਦਲ ਨੇ ਹੁਣ ਅੱਧੀ ਦਰਜਨ ਵਿਧਾਨ ਸਭਾ ਹਲਕਿਆਂ ਤੋਂ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਬਠਿੰਡਾ ਦੀ ਸਿਆਸਤ ਵਿੱਚ ਭਖਿਆ ਮੌੜ ਮੰਡੀ ਹਲਕਾ ਵੀ ਸ਼ਾਮਲ ਬਾਦਲ ਨੇ 6 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਸੁਖਬੀਰ ਬਾਦਲ ਵੱਲੋਂ ਐਲਾਨੇ ਗਏ ਇਨ੍ਹਾਂ ਉਮੀਦਵਾਰਾਂ ਵਿੱਚ ਮੌੜ ਮੰਡੀ ਤੋਂ ਜਗਮੀਤ ਸਿੰਘ ਬਰਾੜ, ਤਲਵੰਡੀ ਸਾਬੋ ਤੋਂ ਜੀਤਮਹਿੰਦਰ ਸਿੰਘ ਸਿੱਧੂ, ਜੈਤੋਂ ਤੋਂ ਸੂਬਾ ਸਿੰਘ, ਕੋਟਕਪੂਰਾ ਤੋਂ ਮਨਤਾਰ ਸਿੰਘ ਬਰਾੜ ਨੂੰ ਉਮੀਦਵਾਰ ਐਲਾਨਿਆ ਹੈ, ਜਦਕਿ ਸ੍ਰੀ ਮੁਕਤਸਰ ਸਾਹਿਬ ਤੋਂ ਰੋਜ਼ੀ ਬਰਕੰਦੀ ਅਤੇ ਫ਼ਰੀਦਕੋਟ ਵਿਧਾਨ ਸਭਾ ਹਲਕੇ ਤੋਂ ਪਰਮਬੰਸ ਸਿੰਘ ਰੋਮਾਣਾ ਵਿਧਾਨ ਸਭਾ ਦੇ ਉਮੀਦਵਾਰ ਹੋਣਗੇ।
PUNJAB




INDIA








WORLD










