ਚੰਡੀਗੜ੍ਹ- ਪੰਜਾਬ ਕਾਂਗਰਸ ਦਾ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ, ਜਿੱਥੇ ਨਵਜੋਤ ਸਿੱਧੂ ਅਤੇ ਕੈਪਟਨ ਇੱਕ ਦੂਜੇ ਉੱਪਰ ਸ਼ਬਦੀ ਹਮਲੇ ਕਰ ਰਹੇ ਹਨ ਉੱਥੇ ਹੀ ਬੀਬੀ ਭੱਠਲ ਨੇ ਵੀ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੂੰ ਕਰੜੇ ਹੱਥੀਂ ਲਿਆ ਹੈ। ਬੀਬੀ ਭੱਠਲ ਨੇ ਹਾਈਕਮਾਂਡ ਤੋਂ ਮੰਗ ਕੀਤੀ ਹੈ ਕਿ ਹਰੀਸ਼ ਰਾਵਤ ਨੂ ਪੰਜਾਬ ਮਸਲਿਆਂ ਤੋਂ ਹਟਾ ਕੇ ਉੱਤਰਾਖੰਡ ਵਾਪਿਸ ਭੇਜਿਆ ਜਾਵੇ ਕਿਉਕਿ ਪੰਜਾਬ ਵਿੱਚ ਪੰਜਾਬ ਦਾ ਲੀਡਰ ਹੀ ਸਹੀ ਤਰੀਕੇ ਨਾਲ ਧਿਆਨ ਦੇ ਸਕਦਾ ਹੈ। ਉਨ੍ਹਾਂ ਕਿਹਾ ਕਿ ਰਾਵਤ ਦੀ ਉੱਤਰਾਖੰਡ ਵਿੱਚ ਵੀ ਜਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਪੰਜਾਬ ਮਸਲਿਆਂ ਦਾ ਇੰਚਾਰਜ ਪੰਜਾਬੀ ਹੋਵੇ ਤਾਂ ਸਾਰੇ ਕਲੇਸ਼ ਦੋ ਦਿਨਾਂ ਵਿੱਚ ਹੱਲ ਹੋ ਸਕਦੇ ਹਨ
PUNJAB




INDIA








WORLD










