ਫਿਰੋਜਪੁਰ (ਸੁਖਚੈਨ ਸਿੰਘ) : ਸੂਬੇ ਅੰਦਰ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਈ ਹੈ। ਉਦੋਂ ਤੋਂ ਹੀ ਮੰਤਰੀਆਂ ਅਤੇ ਵਿਧਾਇਕਾਂ ਤੇ ਰੇਤੇ ਦੀਆਂ ਖੱਡਾਂ ਚਲਾਉਣ ਦੇ ਆਰੋਪ ਲੱਗਦੇ ਆ ਰਹੇ ਹਨ। ਤਾਜਾ ਮਾਮਲਾ ਸਾਹਮਣੇ ਆਇਆ ਹੈ। ਫਿਰੋਜ਼ਪੁਰ ਤੋਂ ਜਿਥੇ ਫਿਰੋਜ਼ਪੁਰ ਦਿਹਾਤੀ ਦੀ ਐਮ ਐਲ ਏ ਮੈਡਮ ਸਤਿਕਾਰ ਕੌਰ ਗਹਿਰੀ ਦੇ ਪਤੀ ਜਸਮੇਲ ਸਿੰਘ ਲਾਡੀ ਗਹਿਰੀ ਜੋ ਜਿਲ੍ਹਾ ਪ੍ਰੀਸ਼ਦ ਮੈਬਰ ਵੀ ਹਨ। ਉਨ੍ਹਾਂ ਦੀ ਇੱਕ ਆਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਜਸਮੇਲ ਸਿੰਘ ਲਾਡੀ ਗਹਿਰੀ ਰੇਤੇ ਦੀ ਖੱਡ ਨੂੰ ਲੈਕੇ ਸੋਦੇ ਬਾਜੀ ਕਰ ਰਹੇ ਹਨ। ਉਧਰ ਜਦੋਂ ਇਸ ਆਡੀਓ ਨੂੰ ਲੈਕੇ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਯੂਥ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤਾਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਹੇ ਹਨ। ਕਿ ਫਿਰੋਜ਼ਪੁਰ ਵਿੱਚ ਜੋ ਵੀ ਰੇਤਾ ਦੀ ਕਾਲਾਬਜ਼ਾਰੀ ਹੋ ਰਹੀ ਹੈ। ਉਹ ਸਭ ਕਾਂਗਰਸ ਦੇ ਐਮ ਐਲ ਏ ਅਤੇ ਉਨ੍ਹਾਂ ਦੇ ਪਤੀ ਦੀ ਸਹਿ ਤੇ ਹੀ ਹੋ ਰਹੀ ਹੈ। ਜਿਸ ਤੋਂ ਹਮੇਸ਼ਾ ਉਹ ਬਚਦੇ ਰਹੇ। ਪਰ ਅੱਜ ਬਿੱਲੀ ਥੈਲਿਓ ਬਾਹਰ ਆ ਹੀ ਗਈ ਕਿ ਕਿਸ ਤਰ੍ਹਾਂ ਧੜੱਲੇ ਨਾ ਰੇਤੇ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ।
PUNJAB




INDIA








WORLD










