ਜਿਵੇਂ ਜਿਵੇਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਵੇਂ ਹੀ ਸਿਆਸਤ ਦਾ ਪਾਰਾ ਚੜ੍ਹਦਾ ਜਾ ਰਿਹਾ ਹੈ। ਅਜਿਹੇ ਵਿਚ ਬੀਤੇ ਦਿਨੀ ਸੁਖਬੀਰ ਸਿੰਘ ਬਾਦਲ ਵਲੋਂ ਹਲਕਾ ਰਾਮਪੁਰਾ ਤੋਂ ਸਿਕੰਦਰ ਸਿੰਘ ਮਲੂਕਾ ਨੂੰ ਉਮੀਦਵਾਰ ਐਲਾਨਿਆ ਗਿਆ ਸੀ। ਜਿਸਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਨੇ ਹਲਕਾ ਮੌੜ ਤੋਂ ਦਾਅਵੇਦਾਰੀ ਜਤਾਉਂਦਿਆਂ ਰਾਮਪੁਰਾ ਤੋਂ ਆਪਣਾ ਬੇਟਾ ਚੋਣ ਮੈਦਾਨ ਵਿਚ ਉਤਾਰਨ ਦਾ ਐਲਾਨ ਕੀਤਾ ਸੀ ਪਰ ਪਾਰਟੀ ਵਲੋਂ ਮੌੜ ਤੋਂ ਜਗਮੀਤ ਬਰਾੜ ਨੂੰ ਪਹਿਲਾਂ ਹੀ ਚੋਣ ਮੈਦਾਨ ਵਿਚ ਉਤਾਰਿਆ ਜਾ ਚੁੱਕਾ ਹੈ। ਅੱਜ ਇਕ ਨਿਜੀ ਚੈਨਲ ਨੂੰ ਦਿੱਤੀ ਇੰਟਰਵਿਊ ਵਿਚ ਸਿਕੰਦਰ ਸਿੰਘ ਮਲੂਕਾ ਨੇ ਪਾਰਟੀ ਸਵਿਧਾਨ ਮੁਤਾਬਿਕ ਸੀਟਾਂ ਐਲਾਨ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਗੱਲੀਂਬਾਤੀਂ ਕਿਹਾ ਕਿ ਜਾਂ ਤਾਂ ਸਭ ਉਮੀਦਵਾਰਾਂ ਨੂੰ ਸਵਿਧਾਨ ਮੁਤਾਬਿਕ ਇਕ ਪਰਿਵਾਰ ਇਕ ਸੀਟ ਅਨੁਸਾਰ ਸੀਟਾਂ ਦੀ ਵੰਡ ਕੀਤੀ ਜਾਵੇ ਨਹੀਂ ਤਾਂ ਸਵਿਧਾਨ ਨੂੰ ਖ਼ਤਮ ਕੀਤਾ ਜਾਵੇ। ਦੂਜੇ ਪਾਸੇ ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੁਆਰਾ ਤਿਆਰੀ ਹਲਕਾ ਮੌੜ ਤੋਂ ਕੀਤੀ ਹੋਈ ਸੀ ਤੇ ਉਨ੍ਹਾਂ ਦੇ ਪੁੱਤਰ ਦੀ ਤਿਆਰੀ ਰਾਮਪੁਰਾ ਤੋਂ ਹੀ ਸੀ ਇਸ ਕਰਕੇ ਉਨ੍ਹਾਂ ਨੂੰ ਸੀਟ ਚਾਹੇ ਮਿਲੇ ਜਾਂ ਨਾ ਮਿਲੇ ਪਰ ਰਾਮਪੁਰਾ ਤੋਂ ਉਨ੍ਹਾਂ ਦਾ ਪੁੱਤਰ ਦੀ ਚੋਣ ਲੜੇਗਾ।