ਮੋਗਾ 3 ਸਤੰਬਰ : ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੁਆਰਾ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਅਗਵਾਈ ਹੇਠ ਇਕ ਰੈਲੀ ਕੀਤੀ ਗਈ ਸੀ, ਜਿਸ ਦੌਰਾਨ ਕਿਸਾਨ ਜਥੇਬੰਦੀਆਂ ਵਲੋਂ ਉਕਤ ਰੈਲੀ ਦਾ ਵਿਰੋਧ ਕੀਤਾ ਗਿਆ ਸੀ ਤੇ ਪੁਲਿਸ ਅਤੇ ਜਥੇਬੰਦੀਆਂ ਵਿਚਕਾਰ ਝੜਪਾਂ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਸਨ। ਉਨ੍ਹਾਂ ਝੜਪਾਂ ਤੋਂ ਬਾਅਦ ਪੁਲਿਸ ਨੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਉਂਦਿਆਂ ਜਥੇਬੰਦੀਆਂ ਨਾਲ ਸਬੰਧਤ ਆਗੂਆਂ ਤੇ ਧਾਰਾ 307/332/333/353/186/148/149/120ਬੀ ਭ:ਦ, 8 ਬੀ ਨੈਸ਼ਨਲ ਹਾਈਵੇ ਐਕਟ 1956, 3/4 ਪ੍ਰਵੈਨਸ਼ਨ ਆਫ ਡੈਮਿਜ ਟੂ ਪਬਲਿਕ ਐਕਟ 1983 ਤਹਿਤ 1.ਚਮਕੌਰ ਸਿੰਘ ਪੁੱਤਰ ਅਜਮੇਰ ਸਿੰਘ ਵਾਸੀ ਰੋਡੇ 2.ਕਰਮਜੀਤ ਸਿੰਘ ਵਾਸੀ ਮਾਣੂੰਕੇ 3.ਕਾਲੀ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਰੋਡੇ 4.ਨਿਰਮਲ ਸਿੰਘ ਵਾਸੀ ਰਾਜੇਆਣਾ 5.ਬਲਕਾਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਵੈਰੋਕੇ 6.ਬਲਦੇਵ ਸਿੰਘ ਵਾਸੀ ਜੀਰਾ (ਫਿਰੋਜਪੁਰ) 7.ਮੋਹਨ ਲਾਲ ਸਿੰਘ ਵਾਸੀ ਰੋਡੇ 8.ਜਸਮਲ ਸਿੰਘ ਵਾਸੀ ਰਾਜੇਆਣਾ 9.ਟਹਿਲ ਸਿੰਘ ਵਾਸੀ ਝੰਡੇਆਣਾ ਸਰਕੀ 10.ਪਲਵਿੰਦਰ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਬਘੇਲੇਲਵਾਲਾ 11.ਜਤਿੰਦਰ ਸਿੰਘ ਪੁੱਤਰ ਅਜਾਇਬ ਸਿੰਘ ਵਾਸੀ ਡਰੋਲੀ ਭਾਈ 12 ਰਾਜਦੀਪ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਮੰਗੇਵਾਲਾ 13.ਮਨਦੀਪ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀ ਗੱਜਣਵਾਲਾ 14.ਦਲਬੀਰ ਸਿੰਘ ਪੁੱਤਰ ਜਗਰਾਜ ਸਿੰਘ ਵਾਸੀ ਜੈਮਲਵਾਲਾ 15.ਰੇਸ਼ਮ ਸਿੰਘ ਪੁੱਤਰ ਸੁਦਾਗਰ ਸਿੰਘ ਵਾਸੀ ਮੰਗੇਵਾਲਾ 16.ਲਖਵੀਰ ਸਿੰਘ ਵਾਸੀ ਹਰੀਏਵਾਲਾ 17.ਨਿਰਭੈ ਸਿੰਘ ਵਾਸੀ ਢੁੱਡੀਕੇ ਅਤੇ 200 ਦੇ ਕਰੀਬ ਅਣਪਛਾਤੇ ਲੋਕਾਂ ਤੇ ਪਰਚਾ ਦਰਜ ਕੀਤਾ ਗਿਆ।
PUNJAB




INDIA








WORLD










