ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਕੇਸ ਵਿੱਚ ਜਾਂਚ ਅਧਿਕਾਰੀ ਤੇ ਹਮਲਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ।ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਲੰਘੇ ਦਿਨ ਵਿਜੀਲੈਂਸ ਟੀਮ ਦੇ ਅਧਿਕਾਰੀ ਵਰੁਣ ਕਪੂਰ ਜੋ ਸੁਮੇਧ ਸੈਣੀ ਦੇ ਕੇਸ ਵਿੱਚ ਬਤੌਰ ਜਾਂਚ ਅਧਿਕਾਰੀ ਹੈ ਉਸ ਤੇ ਦੋ ਵਿਅਕਤੀਆਂ ਵੱਲੋਂ ਚੱਪੜਚਿੜੀ ਵਿਖੇ ਹਮਲਾ ਕੀਤਾ ਗਿਆ । ਜਿਸ ਤੋਂ ਬਾਅਦ ਵਰੁਣ ਕਪੂਰ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭਰਤੀ ਕਰਾਇਆ ਗਿਆ ਹੈ । ਮਿਲੀ ਜਾਣਕਾਰੀ ਮੁਤਾਬਕ ਸੁਮੇਧ ਸੈਣੀ ਖਿਲਾਫ ਚੱਲ ਰਹੇ ਮਾਮਲੇ ਵਿਚ ਮੁਹਾਲੀ ਵਿਜੀਲੈਂਸ ਦੇ ਅਧਿਕਾਰੀ ਵਰੁਣ ਕਪੂਰ ਨਾਲ ਕੁੱਟਮਾਰ ਹੋਈ ਹੈ। ਇਸ ਵਾਰਦਾਤ ਨੂੰ ਬੀਤੀ ਰਾਤ 8 ਵਜੇ ਅੰਜਾਮ ਦਿੱਤਾ ਗਿਆ ਹੈ। ਇਸ ਦੌਰਾਨ ਵਰੁਣ ਕਪੂਰ ਵਲੋਂ ਦਿੱਤੇ ਬਿਆਨਾਂ ਵਿਚ ਕਿਹਾ ਗਿਆ ਹੈ ਕਿ ਉਹ ਬੀਤੀ ਰਾਤ ਆਪਣੇ ਘਰ ਜਾ ਰਹੇ ਸਨ ਤੇ ਇਸੇ ਦੌਰਾਨ ਚੱਪੜਚਿੜੀ ਨੇੜੇ ਉਨ੍ਹਾਂ ਦੀ ਗੱਡੀ ਨੂੰ ਅਣਪਛਾਤੇ ਲੋਕਾਂ ਨੇ ਰਸਤਾ ਪੁੱਛਣ ਬਹਾਨੇ ਰੋਕਿਆ ਤੇ ਇਸ ਤੋਂ ਬਾਅਦ ਉਨ੍ਹਾਂ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਅਧਿਕਾਰੀ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਸ ਨੇ ਸੁਮੇਧ ਸੈਣੀ ਦੀ ਸੀਸੀਟੀਵੀ ਫੁਟੇਜ ਵਾਇਰਲ ਕੀਤੀ ਸੀ ਤੇ ਹੁਣ ਤੈਨੂੰ ਸਬਕ ਸਿਖਾਵਾਂਗੇ। ਦੱਸ ਦਈਏ ਕਿ ਬੀਤੇ ਦਿਨੀਂ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਵਿਜੀਲੈਂਸ ਵਲੋਂ ਗ੍ਰਿਫਤਾਰੀ ਦੌਰਾਨ ਵੀਡੀਓ ਸਾਹਮਣੇ ਆਈ ਸੀ, ਜੋ ਕਿ ਬਹੁਤ ਵਾਇਰਲ ਹੋ ਗਈ ਸੀ। ਇਸ ਵੀਡੀਓ ਦੀ ਜ਼ਿੰਮੇਵਾਰੀ ਵਰੁਣ ਕਪੂਰ ਕੋਲ ਸੀ। ਫਿਲਹਾਲ ਵਰੁਣ ਕਪੂਰ ਹਸਪਤਾਲ ਜੇਰੇ ਇਲਾਜ ਹਨ। ਇਸ ਨੂੰ ਲੈ ਕੇ ਬਲੌਂਗੀ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਤੇ ਹਮਲੇ ਨੂੰ ਲੈ ਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ । ਹਮਲਾਵਰਾ ਦੀ ਭਾਲ ਵਿੱਚ ਸੀਸੀਟੀਵੀ ਕੈਮਰਿਆਂ ਨੂੰ ਚੈਕ ਕੀਤਾ ਜਾ ਰਿਹਾ ਹੈ
PUNJAB




INDIA








WORLD










