ਮੋਗਾ 5 ਸਤੰਬਰ : ਪੰਜਾਬ ਵਿੱਚ ਪੁਲਿਸ ਉੱਪਰ ਹੁੰਦੇ ਹਮਲੇ ਰੁੱਕਣ ਦਾ ਨਾਮ ਨਹੀਂ ਲੈ ਰਹੇ ਅਜਿਹਾ ਹੀ ਇੱਕ ਮਾਮਲਾ ਸਾਹਮਣਾ ਆਇਆ ਹੈ ਮੋਗਾ ਵਿਖੇ ਜਿਥੇ ਇੱਕ ਹੈਡ ਕਾਂਸਟੇਬਲ ਉੱਪਰ 2 ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਹਮਲਾ ਕਰ ਦਿੱਤਾ , ਮਾਮਲਾ ਇਸ ਪ੍ਰਕਾਰ ਸੀ ਕਿ ਸ਼ੱਕ ਦੇ ਆਧਾਰ ਉੱਤੇ ਜਦੋਂ ਦੋ ਮੋਟਰਸਾਇਕਿਲ ਸਵਾਰ ਆਦਮੀਆਂ ਨੂੰ ਮੋਗਾ ਪੁਲਿਸ ਨੇ ਨਾਕੇ ‘ਤੇ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਮੋਟਰਸਾਇਕਿਲ ਸਵਾਰ ਆਦਮੀਆਂ ਵਲੋਂ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ ਗਈ। ਇਸ ਦੌਰਾਨ ਮੋਗਾ ਪੁਲਿਸ ਦਾ ਇੱਕ ਹੈੱਡ ਕਾਂਸਟੇਬਲ ਪਰਮਜੀਤ ਸਿੰਘ ਜਖ਼ਮੀ ਹੋ ਗਿਆ। ਉਹ ਮੋਗਾ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਿਲ ਹਨ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁੱਖੀ ਧਰੁਮਨ ਨਿੰਬਲੇ ਨੇ ਦੱਸਿਆ ਕਿ ਮੋਗਾ ਫਿਰੋਜਪੁਰ ਹਾਈਵੇਅ ‘ਤੇ ਸਥਿਤ ਤਲਵੰਡੀ ਭਰੇ ਦੇ ਕੋਲ ਮੋਗਾ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਅਤੇ ਇਸ ਨਾਕੇ ‘ਤੇ ਖੜੇ ਪੁਲਿਸ ਮੁਲਾਜ਼ਮਾਂ ਨੇ ਜਦੋਂ ਦੋ ਮੋਟਰਸਾਇਕਿਲ ਸਵਾਰ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੋਨਾਂ ਮੋਟਰਸਾਇਕਿਲ ਸਵਾਰ ਆਦਮੀਆਂ ਨੇ ਪੁਲਿਸ ‘ਤੇ ਹੀ ਫਾਇਰਿੰਗ ਕਰ ਦਿੱਤੀ। ਕਸ਼ਮੀਰ ਸਿੰਘ ਨੇ ਦੱਸਿਆ ਕਿ ਦੋਨਾਂ ਆਰੋਪੀਆਂ ਨੂੰ ਮੋਗਾ ਪੁਲਿਸ ਨੇ 3 ਕਿਲੋਮੀਟਰ ਅੱਗੇ ਜਾਕੇ ਗ੍ਰਿਫਤਾਰ ਕਰ ਲਿਆ।
PUNJAB




INDIA








WORLD










