ਪੰਜਾਬ ਵਿਚ ਆਏ ਦਿਨ ਪੁਲਿਸ ਦੁਆਰਾ ਰਿਸ਼ਵਤ ਲੈਣ ਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਨੂੰ ਨੱਥ ਪਾਉਣ ਲਈ ਅੱਜ ਫਿਲੌਰ ਪੁਲਿਸ ਨੇ ਚਾਰ ਏ.ਐਸ.ਆਈ ਤੇ ਪਰਚਾ ਦਰਜ ਕੀਤਾ ਹੈ। ਇਨ੍ਹਾਂ ਦਾ ਕਸੂਰ ਇਹ ਸੀ ਕਿ 3 ਸਤੰਬਰ ਨੂੰ ਇਕ ਆਲਟੋ ਕਾਰ ਨੂੰ ਉਕਤ 4 ਏਐਸਆਈ ਨੇ ਨਾਕੇ ਉੱਪਰ ਰੋਕਿਆ ਜਿਸ ਪਾਸ 25 ਲੱਖ ਰੁਪਏ ਸੀ ਇਨ੍ਹਾਂ ਪੁਲਿਸ ਕਰਮੀਆਂ ਨੇ ਉਸਤੋਂ 4 ਲੱਖ ਰੁਪਏ ਰਿਸ਼ਵਤ ਲੈਕੇ 21 ਲੱਖ ਰੁਪਏ ਵਾਪਿਸ ਕਰ ਦਿੱਤੇ ਅਤੇ ਮੌਕੇ ਤੋਂ ਛੱਡ ਦਿੱਤਾ ਗਿਆ। ਜਿਸਤੋਂ ਬਾਅਦ ਜਦ ਇਹ ਮਸਲਾ ਉਚ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਉਕਤ ਚਾਰੇ ਪੁਲਿਸ ਕਰਮੀਆਂ ਦੇ ਨਾਮ ਤੇ ਭ੍ਰਿਸ਼ਟਾਚਾਰ ਐਕਟ ਤਹਿਤ ਪਰਚਾ ਦਰਜ ਕਰ ਦਿੱਤਾ।
PUNJAB




INDIA








WORLD










