ਚੰਡੀਗੜ੍ਹ : ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਪੰਜਾਬ ਦੇ ਕੁੱਝ ਅਧਿਕਾਰੀਆਂ ਉਪਰ ਗੰਭੀਰ ਦੋਸ਼ਲਾਏ ਹਨ। ਗੁਲਾਟੀ ਨੇ ਕਿਹਾ ਕਿ ਕੁਝ ਅਧਿਕਾਰੀ ਉਸ ਨੂੰ ਫੋਨ ਕਰਕੇ ਇਕ ਮੰਤਰੀ ਦੀ ਮਦਦ ਲਾਉਣ ਦਾ ਦੋਸ਼ ਲਾਉਂਦੇ ਹਨ।
ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਕਿਹਾ ਇਸ ਮਾਮਲੇ ਵਿਚ ਉਸ ਨੇ ਸਾਲ 2018 ਵਿਚ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖਿਆ ਸੀ ਪਰ ਸਰਕਾਰ ਨੇ ਹਾਲੇ ਤੱਕ ਪੱਤਰ ਦਾ ਕੋਈ ਜਵਾਬ ਨਹੀਂ ਦਿੱਤਾ।ਮਨੀਸ਼ਾ ਗੁਲਾਟੀ ਨੇ ਹੁਣ ਫ਼ਿਰ ਪੰਜਾਬ ਸਰਕਾਰ ਨੂੰ ਮੰਤਰੀ ਚਰਨਜੀਤ ਚੰਨੀ ਦੇ ਮਾਮਲੇ ‘ਚ ਪੱਤਰ ਲਿਖ ਕੇ ਇਕ ਹਫਤੇ ਵਿਚ ਰਿਪੋਰਟ ਤਲਬ ਕੀਤੀ ਹੈ।
ਮਨੀਸ਼ਾ ਗੁਲਾਟੀ ਨੇ ਕਿਹਾ ਜੇ ਪੰਜਾਬ ਸਰਕਾਰ ਨੇ ਇਕ ਹਫਤੇ ਵਿਚ ਜਵਾਬ ਨਾ ਦਿੱਤਾ ਤਾਂ ਉਹ ਭੁੱਖ ਹੜਤਾਲ ‘ਤੇ ਬੈਠੇਗੀ। ਗੁਲਾਟੀ ਨੇ ਕਿਹਾ ਕਿ ਜੇ ਅਧਿਕਾਰੀਆਂ ਨੇ ਹੁਣ ਫੋਨ ਕੀਤਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦਰਅਸਲ ‘ਚ ਪੰਜਾਬ ਦੇ ਇਕ ਮੰਤਰੀ ਉਪਰ ਮਹਿਲਾ ਅਧਿਕਾਰੀ ਨੇ ਅਸ਼ਲੀਲ ਮੈਸੇਜ ਭੇਜਣ ਦਾ ਦੋਸ਼ ਲਾਇਆ ਸੀ,ਜਿਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਚਰਚਾ ਵਿੱਚ ਆਇਆ ਸੀ। ਇਸ ਸਬੰਧ ਵਿਚ ਮਹਿਲਾ ਕਮਿਸ਼ਨ ਨੇ ਸਰਕਾਰ ਕੋਲੋਂ ਜਵਾਬ ਮੰਗਿਆ ਸੀ।
PUNJAB




INDIA








WORLD










