ਪੰਜਾਬ ਦੇ ਹਜਾਰਾਂ ਨੌਜਵਾਨ ਰੋਜੀ ਰੋਟੀ ਕਮਾਉਣ ਲਈ ਬਾਹਰਲੇ ਦੇਸ਼ਾਂ ਵਿੱਚ ਜਾ ਰਹੇ ਹਨ ਭਾਵੇਂ ਉਹ ਸਟੂਡੈਂਟਸ ਹੋਣ ਜਾਂ ਵਰਕ ਪਰਮਿਟ ਲੈ ਕੇ ਜਾਣ । ਤੇ ਪੰਜਾਬੀ ਲਗਾਤਾਰ ਬਾਹਰ ਜਾ ਕੇ ਦਿਨ ਪੁਰ ਰਾਤ ਕੰਮ ਕਰਦੇ ਹਨ ਤਾਂ ਕੇ ਸੁਨਹਿਰਾ ਭੁਵਿੱਖ ਬਣ ਸਕੇ ਤੇ ਕਈ ਵਾਰ ਇਸ ਤਰ੍ਹਾਂ ਦੀਆਂ ਅਣਹੋਣੀਆਂ ਖਬਰਾਂ ਆਉਦੀਆਂ ਹਨ । ਉਦੋਂ ਪਿਛੇ ਰਹਿੰਦੇ ਪਰਿਵਾਰਾਂ ਨੂੰ ਝੱਲਣੀਆਂ ਔਖੀਆਂ ਹੋ ਜਾਂਦੀਆਂ । ਲੰਘੇ ਦਿਨ ਮੋਗਾ ਜਿਲ੍ਹੇ ਦੇ ਪਿੰਡ ਕਪੂਰੇ ਦੇ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ।ਮਿਲੀ ਜਾਣਕਾਰੀ ਮੁਤਾਬਿਕ ਰਾਜਿੰਦਰ ਸਿੰਘ ਪੁੱਤਰ ਆਤਮਾ ਸਿੰਘ ਵਾਸੀ ਕਪੂਰੇ ਜਿਸ ਦੀ ਉਮਰ 26 ਸਾਲ ਸੀ ਜੋ ਪਿਛਲੇ ਤਿੰਨ ਸਾਲ ਤੋਂ ਕੈਨੇਡਾ ਗਿਆ ਹੋਇਆ ਸੀ ਤੇ ਉਥੇ ਉਹ ਟਰੱਕ ਚਲਾਉਦਾਂ ਸੀ । ਰਾਜਿੰਦਰ ਦੇ ਚਾਚੇ ਬਲਜਿੰਦਰ ਸਿੰਘ ਨੇ ਦੱਸਿਆ ਕੇ ਰਾਜਿੰਦਰ ਟਰੱਕ ਲੈ ਕੇ ਜਾ ਰਿਹਾ ਸੀ ਤੇ ਅਚਾਨਕ ਹਾਦਸਾਗ੍ਰਸਤ ਹੋ ਗਿਆ ਤੇ ਰਾਜਿੰਦਰ ਸਿੰਘ ਦੀ ਮੌਤ ਹੋ ਗਈ । ਜਦੋਂ ਇਹ ਖਬਰ ਪਿੰਡ ਬੁੱਕਣ ਵਾਲਾ ਵਾਲੇ ਵਿੱਚ ਆਈ ਤਾਂ ਮਾਤਮ ਛਾ ਗਿਆ ।
PUNJAB




INDIA








WORLD










