ਪਿਛਲੀ ਦਿਨੀ 5 ਸਤੰਬਰ ਨੂੰ ਕੈਨੇਡਾ ਦੇ ਨੋਵਾ ਸਕੋਟੀਆ ਵਿਚ ਪੰਜਾਬੀ ਨੌਜਵਾਨ ਪ੍ਰਭਜੋਤ ਸਿੰਘ ਦੀ ਇਕ ਗੋਰੇ ਵਲੋਂ ਨਫਰਤ ਦੀ ਭਾਵਨਾ ਤਹਿਤ ਛੁਰਾ ਮਾਰਕੇ ਹਤਿਆ ਕਰ ਦਿੱਤੀ ਗਈ ਸੀ। ਜਿਸਤੋਂ ਬਾਅਦ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਬੁੱਕਣ ਵਾਲਾ ਦੇ ਨੌਜਵਾਨ ਪ੍ਰਭਜੋਤ ਸਿੰਘ ਦੀ ਕੈਨੇਡਾ ਵਿੱਚ ਹੋਈ ਹੱਤਿਆ ਤੋਂ ਬਾਅਦ ਪਿੰਡ ਵਿੱਚ ਮਾਤਮ ਹੈ।
ਪ੍ਰਭਜੋਤ ਸਿੰਘ ਦੇ ਚਾਚਾ ਜਸਵੰਤ ਸਿੰਘ ਨੇ ਦੱਸਿਆ ਕਿ ਉਹ ਦੋ ਹਜਾਰ ਸਤਾਰਾਂ ਵਿਚ ਪਡ਼੍ਹਾਈ ਕਰਨ ਲਈ ਕੈਨੇਡਾ ਗਿਆ ਸੀ ਅਤੇ ਇਸ ਵਕਤ ਉਹ ਵਰਕ ਪਰਮਿਟ ਤੇ ਕੰਮ ਕਰ ਰਿਹਾ ਸੀ।
ਤੇਈ ਸਾਲਾਂ ਦਾ ਪ੍ਰਭਜੋਤ ਸਿੰਘ ਕੈਨੇਡਾ ਵਿਖੇ ਆਪਣੀ ਭੈਣ ਦੇ ਘਰ ਪੈ ਰਿਹਾ ਸੀ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਚਾਰ ਅਤੇ ਪੰਜ ਸਤੰਬਰ ਦੀ ਰਾਤ ਨੂੰ ਕੈਨੇਡਾ ਦੇ ਸਮੇਂ ਮੁਤਾਬਕ ਢਾਈ ਵਜੇ ਉਸ ਨੂੰ ਕੁਝ ਅਣਪਛਾਤੇ ਵਿਅਕਤੀਆਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਉਨ੍ਹਾਂ ਨੂੰ ਟੈਲੀਫੋਨ ਉੱਪਰ ਪ੍ਰਭਜੋਤ ਦੇ ਕਤਲ ਦੀ ਖਬਰ ਮਿਲੀ ਤਾਂ ਉਹ ਸੁੰਨ ਹੋ ਕੇ ਰਹਿ ਗਏ।
ਪਰਿਵਾਰ ਅਤੇ ਪਿੰਡ ਵਾਲੇ ਹੁਣ ਇਸ ਗੱਲ ਲਈ ਚਾਰਾਜੋਈ ਕਰ ਰਹੇ ਹਨ ਉਹ ਕਿਸੇ ਨਾ ਕਿਸੇ ਢੰਗ ਨਾਲ ਪ੍ਰਭਜੋਤ ਸਿੰਘ ਦੀ ਲਾਸ਼ ਪਿੰਡ ਬੁੱਕਣਵਾਲਾ ਲਿਆਂਦੀ ਜਾ ਸਕੇ। ਪ੍ਰਭਜੋਤ ਸਿੰਘ ਦੇ ਪਿਤਾ ਦੀ ਮੌਤ ਭਾਰਤੀ ਫ਼ੌਜ ਵਿੱਚ ਕੁਝ ਸਮਾਂ ਪਹਿਲਾਂ ਹੋ ਗਈ ਸੀ ਅਤੇ ਇਸ ਵੇਲੇ ਉਸ ਦੀ ਪਰਵਰਿਸ਼ ਉਸ ਦੇ ਚਾਚਾ ਜਸਵੰਤ ਸਿੰਘ ਕਰ ਰਹੇ ਸਨ।
PUNJAB




INDIA








WORLD










