ਜੰਡਿਆਲਾ ਗੁਰੂ (ਕੰਵਲਜੀਤ ਸਿੰਘ ਲਾਡੀ) ਬੀਤੇ ਦੋ ਮਹੀਨੇ ਪਹਿਲਾਂ ਜਿਲ੍ਹਾ ਤਰਨਤਾਰਨ ਦੇ ਪਿੰਡ ਦਬੁਰਜੀ ਦੇ ਦੋ ਨਾਬਾਲਿਗ ਬੱਚਿਆਂ ਨੂੰ ਅੰਬ ਤੋੜਣ ਕਾਰਣ ਪਿੰਡ ਦੇ ਇਕ ਧਨਾਢ ਵਿਅਕਤੀ ਵਲੋ ਕੇਸਾਧਾਰੀ ਬੱਚੈ ਦੇ ਸਿਰ ਵਿਚ ਜੁਤੀਆ ਮਾਰਣ ਤੋ ਬਾਅਦ ਸੋਸਿਲ ਮੀਡੀਆ ਤੇ ਵਾਇਰਲ ਕਰਣ ਦੇ ਮਾਮਲੇ ਵਿਚ ਭਾਵੇ ਪੁਲਿਸ ਨੇ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਸੀ ਪਰ ਦੂਜੀ ਧਿਰ ਵਲੋ ਆਪਣੇ ਘਰ ਤੇ ਹਮਲਾ ਕਰਨ ਅਤੇ ਇਕ ਵਿਆਕਤੀ ਦੇ ਪੱਟ ਵਿਚ ਗੋਲੀ ਮਾਰਨ ਦਾ ਇਲਜ਼ਾਮ ਲਾਕੇ ਪੀੜਤ ਪਰਿਵਾਰ ਦੇ ਕੁਝ ਲੋਕਾਂ ਤੇ ਪਰਚਾ ਦਰਜ ਕਰਵਾਉਣ ਦੇ ਮਾਮਲੇ ਦੀ ਜਾਚ ਕਰਨ ਲਈ ਅੱਜ ਵਿਸੇਸ਼ ਤੋਰ ਤੇ ਐਸ ਸੀ ਕਮੀਸਨ ਦੇ ਚੇਅਰਮੈਨ ਰਾਜ ਕੁਮਾਰ ਹੰਸ,ਦੀਪਕ ਕੁਮਾਰ ਸੀਨੀਅਰ ਵਾਈਸ ਚੈਅਰਮੈਨ,ਉਪ ਮੰਡਲ ਮੈਜਿਸਟਰੇਟ ਤਰਨਤਾਰਨ ਸ੍ਰੀ ਰਜਨੀਸ਼ ਅਰੋੜਾ ਤਹਿਸੀਲਦਾਰ ਸ੍ਰੀ ਹਰਕਮ ਸਿੰਘ ਜਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਬਿਕਰਮਜੀਤ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਪੀੜਤ ਬੱਚੇ ਤੇ ਉਸਦੇ ਪਰਿਵਾਰ ਨੂੰ ਮਿਲੇ ਅਤੇ ਘਟਨਾ ਵਾਲੀ ਜਗਾ ਦਾ ਦੋਰਾ ਕੀਤਾ ਅਤੇ ਪਰਿਵਾਰ ਨੂੰ ਵਿਸਵਾਸ ਦੁਆਇਆ ਕਿ ਬੱਚਿਆਂ ਦੀਆ ਬਾਹਵਾਂ ਫੜਕੇ ਕੁਟਵਾਉਣ ਵਾਲੇ ਦੂਜੇ ਵਿਅਕਤੀਆ ਤੇ ਵੀ ਪਰਚਾ ਦਰਜ ਕੀਤਾ ਜਾਵੇਗਾ ਅਤੇ ਪੀੜਤ ਪਰਿਵਾਰ ਤੇ ਕੀਤੇ ਪਰਚੇ ਦੀ ਜਾਚ ਕਰਕੇ ਪਰਚਾ ਰੱਦ ਕੀਤਾ ਜਾਵੇਗਾ ।ਇਸ ਮੋਕੇ ਇਨਾਂ ਨੇ ਜਿਲੇ ਵਿਚੋ ਆਏ ਹੋਰ ਵਿਆਕਤੀਆ ਦੀਆ ਵੀ ਦੁਖ ਤਕਲੀਫਾ ਸੁਣੀਆਂ । ਅਤੇ ਅਤੇ ੳਪ ਕਪਤਾਨ ਸੁੱਚਾ ਸਿੰਘ ਬੱਲ ਨੂੰ ਪੂਰੇ ਮਾਮਲੇ ਦੀ ਜਾਂਚ ਰਿਪੋਰਟ 16/ ਸਤੰਬਰ ਤੱਕ ਭੇਜਣ ਦੇ ਹੁਕਮ ਕੀਤੇ
PUNJAB




INDIA








WORLD










