ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰੀ ਕਰਮਚਾਰੀਆਂ ਨੂੰ ਇੱਕ ਬੇਹੱਦ ਸਖਤ ਜਰੂਰੀ ਫਰਮਾਨ ਜਾਰੀ ਕੀਤਾ ਹੈ । ਕੈਪਟਨ ਨੇ ਐਲਾਨ ਕੀਤਾ ਹੈ ਕਿ ਜਿਹੜੇ ਕਰਮਚਾਰੀਆਂ ਨੇ ਵੈਕਸੀਨ ਦੀ ਪਹਿਲੀ ਖੁਰਾਕ ਨਹੀਂ ਲਈ ਉਨ੍ਹਾਂ ਨੂੰ 15 ਸਤੰਬਰ ਤੋਂ ਬਾਅਦ ਛੁੱਟੀ ਤੇ ਭੇਜ ਦਿੱਤਾ ਜਾਵੇਗਾ । ਕਿਉਂਕਿ ਸਰਕਾਰ ਲਗਾਤਾਰ ਆਪਣੇ ਕਰਮਚਾਰੀਆਂ ਨੂੰ ਇਹ ਹਦਾਇਤਾਂ ਕਰਦੀ ਰਹੀ ਹੈ ਕੇ ਉਹ ਕੋਵਿਡ ਤੋਂ ਬਚਣ ਲਈ ਵੈਕਸੀਨ ਕਰਾਉਣ ।ਮਿਲੀ ਜਾਣਕਾਰੀ ਮੁਤਾਬਿਕ ਬਹੁਤ ਇਸਤਰ੍ਹਾਂ ਦੇ ਕਰਮਚਾਰੀ ਹਨ ਜਿਨ੍ਹਾਂ ਨੇ ਵੈਕਸੀਨ ਦੀ ਪਹਿਲੀ ਡੋਜ ਵੀ ਨਹੀਂ ਲਵਾਈ । ਕੈਪਟਨ ਨੇ ਆਖਿਆ ਜਿਹੜੇ ਲੋਕਾਂ ਨੇ ਡਾਕਟਰੀ ਕਾਰਨਾਂ ਕਰਕੇ ਵੈਕਸੀਨ ਨਹੀਂ ਲਈ ਉਨ੍ਹਾਂ ਤੋਂ ਇਲਾਵਾ ਸਾਰਿਆਂ ਤੇ ਸਖਤੀ ਹੋਵੇਗੀ । ਇਹ ਐਲਾਨ ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਬਚਾਉਣ ਲਈ ਹੀ ਕੀਤਾ ਹੈ ਤਾਂ ਜੋ ਪਹਿਲਾਂ ਜੋ ਲੋਕ ਟੀਕਾ ਲਵਾ ਚੁੱਕੇ ਹਨ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ
PUNJAB




INDIA








WORLD










