ਪੰਜਾਬ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਲਗਾਤਾਰ ਭਾਜਪਾ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ । ਅੱਜ ਲੁਧਿਆਣਾ ਵਿੱਚ ਜਿਲ੍ਹਾ ਯੂਥ ਕਾਂਗਰਸ ਵੱਲੋਂ ਭਾਜਪਾ ਦੇ ਦਫਤਰ ਦਾ ਵਿਰੋਧ ਕਰਨ ਲਈ ਯੂਥ ਵਰਕਰ ਪਹੁੰਚੇ ਸਨ। ਜਿਥੇ ਪਹਿਲਾਂ ਹੀ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ ਤੇ ਪੁਲਿਸ ਵੱਲੋਂ ਵੀ ਬੈਰੀਕੇਟਿੰਗ ਕੀਤੀ ਗਈ ਸੀ ਤਾਂ ਜੋ ਕਾਂਗਰਸੀ ਵਰਕਰ ਭਾਜਪਾ ਦੇ ਦਫਤਰ ਤੱਕ ਨਾ ਆ ਸਕਣ ।ਮਿਲੀ ਜਾਣਕਾਰੀ ਮੁਤਾਬਿਕ ਲੁਧਿਆਣਾ ਜਿਲ੍ਹੇ ਦੇ ਯੂਥ ਕਾਂਗਰਸ ਦੇ ਪ੍ਰਧਾਨ ਯੋਗੇਸ਼ ਹਾਂਡਾ ਦੀ ਅਗਵਾਈ ਵਿੱਚ ਖੇਤੀ ਕਾਨੂੰਨਾਂ ਦੇ ਖਿਲਾਫ ਭਾਜਪਾ ਦੇ ਘੰਟਾ ਘਰ ਸਥਿਤ ਦਫਤਰ ਨੂੰ ਤਾਲਾ ਲਾਉਣ ਲਈ ਵੱਡੀ ਗਿਣਤੀ ਵਿੱਚ ਯੂਥ ਕਾਂਗਰਸੀ ਵਰਕਰ ਪਹੁੰਚ ਗਏ ਸੀ । ਉਸ ਹੀ ਟਾਈਮ ਭਾਜਪਾ ਵਰਕਰ ਵੀ ਆਵਦੇ ਦਫਤਰ ਪਹੁੰਚੇ ਜਿਥੇ ਯੂਥ ਵਰਕਰਾਂ ਨੇ ਇੱਕ ਦੂਜੇ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਤੇ ਚੁਣੌਤੀਆਂ ਦਿੰਦੇ ਨਜਰ ਆਏ ਤੇ ਮਾਹੌਲ ਹੱਥੋਂ ਪਾਈ ਤੱਕ ਪਹੁੰਚ ਗਿਆ ਤੇ ਕੁੱਝ ਲੋਕਾਂ ਵੱਲੋਂ ਪੱਥਰ ਤੇ ਚੱਪਲਾਂ ਸੁਟਿਆ ਗਾਈਆਂ । ਉਸ ਸਮੇਂ ਕੁੱਝ ਲੋਕ ਜਖ਼ਮੀ ਵੀ ਹੋਏ । ਪੁਲਿਸ ਵੱਲੋਂ ਦੋਨਾਂ ਧਿਰਾਂ ਨੂੰ ਖਿੰਡਾਣ ਲਈ ਥੋੜੀ ਸਖਤੀ ਕਰਨੀ ਪਈ