ਪੰਜਾਬ ਸਰਕਾਰ ਦੀ ਨਸ਼ਿਆ ਖਿਲਾਫ ਵਿੱਢੀ ਗਈ ਮੁਹਿੰਮ ਦੇ ਤਹਿਤ ਧਰੂਮਨ ਐਚ.ਨਿੰਬਾਲੇ ਐਸ.ਐਸ.ਪੀ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਸਪੈਕਟਰ ਤਰਲੋਚਨ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਬਾਘਾ ਪੁਰਾਣਾ ਵਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾ ਕੇ ਭੇਜੀਆਂ ਗਈਆ ਸਨ,ਜਿਸ ਦੇ ਤਹਿਤ ਇੰਸਪੈਕਟਰ ਤਰਲੋਚਨ ਸਿੰਘ,ਇੰਚਾਰਜ ਸੀ.ਆਈ.ਏ ਸਟਾਫ ਬਾਘਾ ਪੁਰਾਣਾ ਦੀ ਟੀਮ ਸਿਟੀ ਮੋਗਾ,ਘੱਲ ਕਲਾਂ ਅਤੇ ਡਗਰੂ ਨੂੰ ਜਾ ਰਹੀ ਸੀ,ਜਦ ਪੁਲਿਸ ਪਾਰਟੀ ਨੇੜੇ ਰੇਲਵੇ ਫਾਟਕ ਪਿµਡ ਡਗਰੂ ਪੁੱਜੀ ਤਾਂ ਖਾਸ ਮੁਖਬਰ ਨੇ ਗੱਡੀ ਰੋਕ ਕੇ ਇਤਲਾਹ ਦਿੱਤੀ ਕਿ ਭਾਰਤੀ ਸਮੱਗਲਰਾਂ ਨੇ ਪਾਿਕਸਤਨੀ ਸਮੱਗਲਰਾ ਨਾਲ ਮਿਲ ਕੇ ਪਿੱਲਰ ਨµਬਰ 2322 ਯੋਧਾ ਭੈਣੀ ਜਲਾਲਾਬਾਦ,ਫਾਜਿਲਕਾ ਨੇੜੇ ਲੁਕਾ ਛੁਪਾ ਕੇ ਭਾਰੀ ਮਾਤਰਾ ਵਿੱਚ ਹੈਰੋਇਨ ਰੱਖੀ ਹੋਈ ਹੈ,ਜੋ ਭਾਰਤੀ ਸਮੱਗਲਰਾ ਨੇ ਇਹ ਹੈਰੋਇਨ ਪੰਜਾਬ ਵਿੱਚ ਸਪਲਾਈ ਕਰਨੀ ਹੈ,ਸੀ.ਆਈ.ਏ ਟੀਮ ਬਾਘਾ ਪੁਰਾਣਾ ਵਲੋ ਉਚ ਅਫਸਰਾਂ ਦੀ ਆਗਿਆ ਨਾਲ ਬੀ.ਐੱਸ.ਐੱਫ ਨਾਲ ਸਾਂਝਾ ਅਪ੍ਰੇਸ਼ਨ ਕਰਦੇ ਹੋਏ ਮੁਖਬਰ ਵਲੋ ਦੱਸੇ ਗਏ ਪਿਲਰ ਨµਬਰ 2322 ਯੋਧਾ ਭੈਣੀ ਜਲਾਲਾਬਾਦ,ਫਾਜਿਲਕਾ ਦੇ ਆਸ-ਪਾਸ ਦੇ ਏਰੀਏ ਦੀ ਚੰਗੀ ਤਰ੍ਹਾਂ ਤਲਾਸ਼ੀ ਕਰਕੇ ਦੋ ਕਿੱਲੋ ਹੈਰੋਇਨ ਬਰਾਮਦ ਕੀਤੀ ਗਈ।ਇਸ ਵਿਸ਼ੇ ਸਬੰਧੀ ਮੁਕੱਦਮਾ ਨੰਬਰ 124 ਮਿਤੀ 12 ਸਤੰਬਰ 2021 ਅਧੀਨ ਧਾਰਾ 21.61.85 ਐੱਨ.ਡੀ.ਪੀ.ਐੱਸ ਐਕਟ ਥਾਣਾ ਸਦਰ ਰਿਜਸਟਰ ਕਰਕੇ,ਇਹ ਹੈਰੋਇਨ ਕਿਹੜੇ ਸਮੱਗਲਰਾਂ ਦੁਆਰਾ ਮੰਗਾਈ ਗਈ ਸੀ ਅਤੇ ਕਿਸ ਨੂੰ ਸਪਲਾਈ ਕੀਤੀ ਜਾਣੀ ਸੀ ਇਸਦੀ ਜਾਂਚ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।